ਕੁਲਵਿੰਦਰ ਸਿੰਘ
ਅੰਮ੍ਰਿਤਸਰ, 22 ਸਤੰਬਰ 2020 - ਕ੍ਰਿਕਟਰ, ਐਕਟਰ ਅਤੇ ਸਾਬਕਾ ਲੋਕਲ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਪਿਛਲੇ ਕਈ ਚਿਰ ਤੋਂ ਰੂਹਪੋਸ਼ ਹੋਏ ਸਨ ਖੇਤੀ ਬਿੱਲ ਦੇ ਵਿਰੋਧ ਵਿੱਚ ਬਾਹਰ ਨਿਕਲਣਗੇ। ਹਾਲਾਂਕਿ ਆਪਣੇ ਇਲਾਕੇ ਵਿੱਚ ਇੱਕ ਦੋ ਵਾਰ ਉਨ੍ਹਾਂ ਨੂੰ ਰਾਸ਼ਨ ਵੰਡਦਿਆਂ ਦੇਖਿਆ ਗਿਆ ਲੇਕਿਨ ਉੱਥੇ ਵੀ ਉਨ੍ਹਾਂ ਦੇ ਦੂਰ ਦੇ ਦਰਸ਼ਨ ਹੀ ਹੋਏ ਅਤੇ ਮੀਡੀਆ ਤੋਂ ਵੀ ਸਿੱਧੂ ਦੂਰ ਹੀ ਰਹੇ।
ਅੱਜ ਉਨ੍ਹਾਂ ਦੇ ਪ੍ਰੈੱਸ ਸੈਕਟਰੀ ਗਗਨ ਪਾਸੀ ਵੱਲੋਂ ਦਿੱਤੀ ਗਈ ਇੱਕ ਜਾਣਕਾਰੀ ਵਿੱਚ ਉਹਨਾਂ ਕਿਹਾ ਹੈ ਕਿ ਕਲੰਡਰ ਕਹਾਣੀਕਾਰ ਕੱਲ੍ਹ 23 ਸਤੰਬਰ ਨੂੰ ਉਹ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਇੱਕ ਮਾਰਚ ਕੱਢਣਗੇ ਜੋ ਕਿ ਖੇਤੀ ਆਰਡੀਨੈਂਸ ਬਿੱਲ ਦੇ ਵਿਰੁੱਧ 'ਚ ਹੋਵੇਗਾ।
ਗਗਨ ਵਲ਼ੋ ਦਿੱਤੀ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਹਲਕਾ ਪੂਰਬੀ ਜਿਸ ਦੇ ਕਿ ਉਹ ਵਿਧਾਇਕ ਵੀ ਹਨ ਕਾਊਂਸਲਰ ਅਤੇ ਹਲਕਾ ਪੂਰਬੀ ਦੀ ਹੋਰ ਟੀਮ ਵੀ ਹੋਵੇਗੀ।
ਕਾਫੀ ਸਮੇਂ ਬਾਅਦ ਸਿੱਧੂ ਕੋਈ ਰਾਜਨੀਤਿਕ ਇਕੱਠ ਜਾਂ ਪ੍ਰਦਰਸ਼ਨ ਕਰਨ ਜਾ ਰਹੇ ਹਨ ਰਾਜਨੀਤਿਕ ਗਲਿਆਰਿਆਂ ਵਿੱਚ ਬਿੱਲ ਵਿਰੋਧ ਨੂੰ ਲੈ ਕੇ ਸਿੱਧੂ ਬਾਰੇ ਇਹ ਗੱਲ ਕਹੀ ਜਾ ਰਹੀ ਸੀ ਕਿ ਸਿੱਧੂ ਇਸ ਬਿੱਲ ਤੇ ਚੁੱਪ ਕਿਉਂ ਹਨ ਇਸ ਰੋਸ ਪ੍ਰਦਰਸ਼ਨ ਪਿੱਛੇ ਸ਼ਾਇਦ ਹਾਈ ਕਮਾਂਡ ਦਾ ਹੁਕਮ ਹੈ ਜਾਂ ਕੋਈ ਹੋਰ ਗੱਲ ਇਹ ਤਾਂ ਸਿੱਧੂ ਹੀ ਜਾਣਦੇ ਹਨ ਲੇਕਿਨ ਉਨ੍ਹਾਂ ਦੇ ਹਲਕੇ ਦੇ 32 ਨੰਬਰ ਵਾਰਡ ਦੇ ਕੌਾਸਲਰ ਰਾਜੇਸ਼ ਮਦਾਨ ਨੇ ਦੱਸਿਆ ਕਿ ਭੰਡਾਰੀ ਪੁੱਲ ਤੋਂ ਲੈ ਕੇ ਹਾਲ ਗੇਟ ਤੱਕ ਖੇਤੀ ਬਿੱਲ ਦੇ ਵਿਰੋਧ ਵਿੱਚ ਇੱਕ ਮਾਰਚ ਕੱਢਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਹੁਣ ਵੀ ਮੀਡੀਆ ਨਾਲ ਮੁਖਾਤਿਬ ਹੁੰਦੇ ਹਨ ਜਾਂ ਪਹਿਲੇ ਵਾਂਗ ਹੀ ਦੂਰੀ ਬਣਾਈ ਰੱਖਦੇ ਹਨ।