ਨਵੀਂ ਦਿੱਲੀ, 13 ਨਵੰਬਰ 2020 - ਖੇਤੀ ਕਾਨੂੰਨਾਂ ਅਤੇ ਮਾਲ ਗੱਡੀਆਂ ਦੇ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ 'ਚ ਬੈਠਕ ਚੱਲ ਰਹੀ ਹੈ।
ਇਸ ਬੈਠਕ 'ਚ ਕਿਸਾਨ ਆਗੂਆਂ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸ਼ਾਮਿਲ ਹਨ। ਕੇਂਦਰ ਨਾਲ ਹੋ ਰਹੀ ਮੀਟਿੰਗ 'ਚ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਦੇ ਦੋ ਅਫਸਰ ਵੀ ਸ਼ਾਮਲ ਹਨ। ਜਿੰਨ੍ਹਾਂ 'ਚ ਅਡੀਸ਼ਨਲ ਚੀਫ ਸੈਕਟਰੀ ਕਮ ਐਫ.ਸੀ.ਡੀ ਅਨਿਰੁਧ ਤਿਵਾੜੀ ਅਤੇ ਮੈਡਮ ਅਨਿੰਦਿਤਾ ਮਿੱਤਰਾ, ਡਾਇਰੈਕਟਰ ਫੂਡ ਸਪਲਾਈਜ਼ ਮੀਟਿੰਗ 'ਚ ਸ਼ਾਮਲ ਨੇ।