← ਪਿਛੇ ਪਰਤੋ
ਫ਼ਿਰੋਜ਼ਪੁਰ, 27 ਸਤੰਬਰ, 2020 : ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਨਾਤਾ ਤੋੜ ਲੈਣ ਤੋਂ ਬਾਅਦ ਫ਼ਿਰੋਜ਼ਪੁਰ ਦੇ ਭਾਜਪਾਈਆਂ ਵੀ ਅਸਤੀਫ਼ਿਆਂ ਦੀ ਝੜੀ ਲਗਾ ਦਿੱਤੀ ਹੈ। ਅੱਜ ਸਵੇਰੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਓ ਐੱਸ ਡੀ ਰਹਿ ਚੁੱਕੇ ਅਤੇ ਸੀਨੀਅਰ ਆਗੂ ਅਮਰਿੰਦਰ ਸਿੰਘ ਛੀਨਾ ਨੇ ਖੇਤੀ ਵਿਰੋਧੀ ਬਿੱਲ ਪਾਸ ਕਰਨ ’ਤੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੇਰ ਸ਼ਾਮ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਕਿਸਾਨ ਮੋਰਚਾ ਦੇ ਪ੍ਰਧਾਨ ਕਿੱਕਰ ਸਿੰਘ ਕੁਤਬੇ ਵਾਲਾ ਨੇ ਆਪਣਾ ਅਸਤੀਫ਼ਾ ਦੇ ਦਿੱਤਾ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਦੇ ਪਿਛਲੇ 10 ਸਾਲਾਂ ਤੋਂ ਪਾਰਟੀ ਦੇ ਸੇਵਾ ਕਰਦੇ ਆ ਰਹੇ ਭਾਜਪਾ ਦਿਹਾਤੀ ਮੰਡਲ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬੱਗੇ ਵਾਲਾ ਅਤੇ 25 ਸਾਲਾਂ ਤੋਂ ਪਾਰਟੀ ਨਾਲ ਜੁੜੇ ਸਾਬਕਾ ਬਲਾਕ ਸੰਮਤੀ ਮੈਂਬਰ ਤੇ ਦਿਹਾਤੀ ਮੰਡਲ ਜਨਰਲ ਸਕੱਤਰ ਅੰਗਰੇਜ਼ ਸਿੰਘ ਮਿੰਟੂ ਦੁਲਚੀ ਕੇ ਨੇ ਵੀ ਭਾਜਪਾ ਦੇ ਕਿਸਾਨ ਵਿਰੋਧੀ ਹੋਣ ’ਤੇ ਅਸਤੀਫ਼ਾ ਦੇ ਦਿੱਤਾ ਹੈ। ਆਉਂਦੇ ਦਿਨਾਂ ਵਿਚ ਜ਼ਿਲ੍ਹੇ ਅੰਦਰ ਵੱਡੀ ਪੱਧਰ ’ਤੇ ਭਾਜਪਾਈ ਅਸਤੀਫ਼ੇ ਦੇ ਸਕਦੇ ਹਨ। ਇਹਨਾਂ ਕਿਸਾਨੀ ਕਿੱਤੇ ਨਾਲ ਜੁੜੇ ਆਗੂਆਂ ਦੇ ਅਸਤੀਫ਼ੇ ਦੇਣ ਨਾਲ ਭਾਜਪਾ ਨੂੰ ਪਿੰਡ ਪੱਧਰ ਤੇ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਸੂਤਰਾਂ ਮੁਤਾਬਿਕ ਬਹੁਤੇ ਭਾਜਪਾਈ ਅਕਾਲੀ ਦਲ ਵਿੱਚ ਛਾਲ ਮਾਰ ਸਕਦੇ ਹਨ।
Total Responses : 267