ਮਨਿੰਦਰਜੀਤ ਸਿੱਧੂ
ਜੈਤੋ, 28 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਭਾਰਤੀ ਕਿਸਾਨ ਏਕਤਾ ਡਕੋਂਦਾ ਵੱਲੋਂ ਰੇਲਵੇ ਸਟੇਸ਼ਨ ਰੋਮਾਣਾ ਅਲਬੇਲ ਸਿੰਘ ਵਿਖੇ ਚੱਲ ਰਿਹਾ ਧਰਨਾ ਅੱਜ 28ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਅੱਜ ਦੇ ਇਸ ਧਰਨੇ ਵਿੱਚ ਗੀਤਕਾਰ ਮੱਟ ਸ਼ੇਰੋਂ ਵਾਲਾ, ਅੰਤਰ-ਰਾਸ਼ਟਰੀ ਕੱਬਡੀ ਖਿਡਾਰੀ ਸੁਖਬੀਰ ਸਿੰਘ ਸਰਾਵਾਂ, ਭਿੰਦਾ ਬਰੀਵਾਲਾ, ਭਾਊ ਜੈਤੋ, ਸੀਪਾ ਸਿੰਘ ਜੈਤੋ, ਜਸਵਿੰਦਰ ਸਿੰਘ ਆਸਾ ਬੁੱਟਰ ਅਤੇ ਭਾਕਿਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ 'ਤੇ ਪਹੁੰਚੇ।
ਧਰਨਾਕਾਰੀਆਂ ਨੂੰ ਸੰਬੋਧਨ ਹੁੰਦਿਆਂ ਵੱਖ- ਵੱਖ ਬੁਲਾਰਿਆਂ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਨਾਲ ਸਾਰੇ ਵਰਗਾਂ ਨੂੰ ਵੱਡੀ ਆਰਥਿਕ ਮਾਰ ਪਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਭਾਵ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਕਾਨੂੰਨ ਬਣਾਉਣ ਦਾ ਦਾਅਵਾ ਮੋਦੀ ਸਰਕਾਰ ਕਰ ਰਹੀ ਹੈ, ਪਰ ਜਿਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਇਹ ਕਾਨੂੰਨ ਹਨ ਉਹ ਇਨ੍ਹਾਂ ਕਾਨੂੰਨਾਂ ਤੋਂ ਖੁਸ਼ ਨਹੀਂ ਤਾਂ ਫਿਰ ਇਹ ਕਿਸਾਨ ਹਿਤੈਸ਼ੀ ਕਾਨੂੰਨ ਕਿਸ ਤਰ੍ਹਾਂ ਹੋ ਸਕਦੇ ਹਨ।
ਗੀਤਕਾਰ ਮੱਟ ਸ਼ੇਰੋ ਵਾਲਾ ਨੇ ਕਿਹਾ ਕਿ ਖੇਤੀ ਲਈ ਘਾਤਕ ਕਾਨੂੰਨਾਂ ਵਿਰੁੱਧ ਨੌਜਵਾਨਾਂ ‘ਚ ਵਧੀ ਜਾਗਰੂਕਤਾ ਬੇਸ਼ੱਕ ਚੰਗੀ ਗੱਲ ਹੈ, ਪਰ ਇਹ ਸੰਘਰਸ਼ ਇਕਜੁਟਤਾ, ਸੂਝਬੂਝਤਾ ਨਾਲ ਹੀ ਕਿਸੇ ਤੇ ਸਿੱਟੇ ਤੇ ਪਹੁੰਚ ਸਕਦਾ ਹੈ। ਅੱਜ ਦੇ ਧਰਨੇ ਵਿੱਚ ਫਰੀਦਕੋਟ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੇ ਕਾਫਲੇ ਪਹੁੰਚੇ ਅਤੇ ਇਸ ਮੌਕੇ ਧਰਮਪਾਲ ਸਿੰਘ ਰੋੜੀਕਪੂਰਾ, ਜਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਰੋੜੀਕਪੂਰਾ, ਬਲਾਕ ਕੋਟਕਪੂਰਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਰੀਨੌਂ, ਬਲਾਕ ਫਰੀਦਕੋਟ ਦੇ ਆਗੂ ਟਹਿਲ ਸਿੰਘ ਭਾਣਾ, ਬਲਾਕ ਜੈਤੋ ਪ੍ਰਧਾਨ ਬਲਵਿੰਦਰ ਸਿੰਘ ਰੋੜੀਕਪੂਰਾ, ਬਲਾਕ ਬਾਜਾਖਾਨਾ ਪ੍ਰਧਾਨ ਗੁਰਜੀਤ ਸਿੰਘ ਨੰਬਰਦਾਰ ਦਬੜੀਖਾਨਾ, ਕਰਮਜੀਤ ਸਿੰਘ ਚੈਨਾ,ਜਗਦੇਵ ਸਿੰਘ ਰੋੜੀਕਪੂਰਾ, ਜਸਵੰਤ ਸਿੰਘ ਪੱਪੂ ਡਿੰਗੀ, ਰਾਜਵਿੰਦਰ ਸਿੰਘ ਬਹਿਬਲ ਕਲਾਂ, ਅਜਮੇਰ ਸਿੰਘ ਬੱਬਲੀ ਮੱਲਕੇ, ਰਵੀ ਸਿੰਘ ਮੌੜ ਨੌਂ ਅਬਾਦ, ਮਿੱਠੂ ਸਿੰਘ ਢੈਪਈ, ਜਸਵੰਤ ਸਿੰਘ ਚੰਦਭਾਨ,ਅਵਤਾਰ ਸਿੰਘ ਰੋਮਾਣਾ ਅਲਬੇਲ ਸਿੰਘ, ਜਸਵਿੰਦਰ ਸਿੰਘ ਕੋਠੇ ਬਠਿੰਡਾ, ਕੌਰ ਸਿੰਘ ਰਿਟਾਇਰਡ ਇੰਸਪੈਕਟਰ, ਜੋਰਾ ਸਿੰਘ ਭਾਣਾ, ਹਰਮੇਲ ਸਿੰਘ ਰੋਮਾਣਾ ਅਲਬੇਲ, ਅਮਰਜੀਤ ਸਿੰਘ ਰੋੜੀਕਪੂਰਾ ਆਦਿ ਹਾਜ਼ਰ ਸਨ।