ਸੰਜੀਵ ਸੂਦ
- ਕਿਹਾ ਲੁਧਿਆਣਾ ਚ ਡਾਨੀ ਅੰਬਾਨੀ ਗਰੁੱਪ ਨੇ ਆਪਣੇ-ਆਪਣੇ ਬੰਦਰਗਾਹ..
ਲੁਧਿਆਣਾ, 26 ਸਤੰਬਰ 2020 - ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਸੁਨੇਹਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਹੁਣ ਆੜ੍ਹਤੀਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ ਅਤੇ ਕਿਸਾਨਾਂ ਨੂੰ ਧਰਨੇ ਲਾਉਣ ਲਈ ਜੋ ਆਰਥਿਕ ਮਦਦ ਦੀ ਲੋੜ ਹੈ ਉਹ ਮੁਹੱਈਆ ਕਰਵਾਈ ਜਾਵੇ, ਰਵਨੀਤ ਬਿੱਟੂ ਨੇ ਕਿਹਾ ਕਿ ਮੇਰੇ ਹਲਕੇ 'ਚ ਅਡਾਨੀ ਅਤੇ ਅੰਬਾਨੀ ਦੇ 2 ਵੱਡੇ ਗੁਦਾਮ ਬਣਾਏ ਜਾ ਰਹੇ ਨੇ ਜਿਨ੍ਹਾਂ ਨੂੰ ਉਹ ਕਿਸੇ ਹਾਲ ਚੱਲਣ ਨਹੀਂ ਦੇਣਗੇ, ਉਹਨਾਂ ਸਾਫ਼ ਕਿਹਾ ਕਿ ਹਰਿਆਣੇ ਵਾਲੇ ਵੀ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ, ਜੇਕਰ ਅਜਿਹਾ ਨਹੀਂ ਕੀਤਾ ਤਾਂ ਹਰਿਆਣਾ ਦੇ ਮੰਤਰੀਆਂ ਨੂੰ ਚੰਡੀਗੜ੍ਹ ਵੜਨ ਨਹੀਂ ਦਿੱਤਾ ਜਾਵੇਗਾ।
ਰਵਨੀਤ ਬਿੱਟੂ ਨੇ ਕਿਹਾ ਕਿ ਚੰਡੀਗੜ੍ਹ ਦਾ ਘਿਰਾਓ ਕਰਨ ਦੀ ਲੋੜ ਨਹੀਂ ਹੁਣ ਦਿੱਲੀ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਅਤੇ ਆਪਣੇ ਜਾਨਵਰ ਲੈ ਕੇ ਕਿਸਾਨ ਦਿੱਲੀ ਪਹੁੰਚਣ, ਅਤੇ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਅਤੇ ਪਾਲਤੂ ਪਸੂਆਂ ਦਾ ਜਾਮ ਲਾ ਦੇਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਜਾਗ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਉਹ ਨਾਲ ਨੇ। ਮੁੱਖ ਮੰਤਰੀ ਪੰਜਾਬ ਹੁਣ ਉਹਨਾਂ ਨੂੰ ਹੁਕਮ ਦੇਣ ਤਾਂ ਜੋ ਦਿੱਲੀ ਜਾ ਕੇ ਮੋਦੀ ਦੇ ਘਰ ਦਾ ਘਿਰਾਓ ਕੀਤਾ ਜਾ ਸਕੇ, ਉਨ੍ਹਾਂ ਕਿਹਾ ਕਿ ਇਸ ਬਿਲ ਦੇ ਵਿਰੁੱਧ ਵੱਡੀ ਲੜਾਈ ਲੜਨੀ ਪਵੇਗੀ ਅਤੇ ਇਸ ਲਈ ਆੜ੍ਹਤੀਆਂ ਨੂੰ ਵੀ ਕਿਸਾਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ, ਕਿਸਾਨਾਂ ਨੂੰ ਧਰਨਿਆਂ ਲਈ ਜੋ ਵੀ ਆਰਥਿਕ ਮਦਦ ਦੀ ਲੋੜ ਹੈ ਉਹ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਹਰਿਆਣੇ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਲ ਨਹੀਂ ਜਾਣ ਦੇ ਰਹੇ। ਉਹਨਾਂ ਸਾਫ਼ ਕਿਹਾ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਉਹਨਾਂ ਨੂੰ ਚੰਡੀਗੜ੍ਹ ਨਹੀਂ ਵੜਣ ਦਿੱਤਾ ਜਾਵੇਗਾ, ਬਿੱਟੂ ਨੇ ਕਿਹਾ ਕਿ ਮੇਰੇ ਹਲਕੇ ਦੇ ਵਿਚ ਅਡਾਨੀ ਅਤੇ ਅੰਬਾਨੀ ਦੇ 2 ਵੱਡੇ ਗੋਦਾਮ ਬਣ ਰਹੇ ਨੇ ਜਿਨ੍ਹਾਂ ਨੂੰ ਉਹ ਕਿਸੇ ਕੀਮਤ ਤੇ ਨਹੀਂ ਚੱਲਣ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦਿੱਲੀ ਦਾ ਘਿਰਾਉ ਕੀਤਾ ਜਾਵੇ ਸਿਆਸਤ ਤੋਂ ਉੱਤੇ ਉੱਠ ਕੇ ਕਿਸਾਨੀ ਦਾ ਸਾਥ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹੁਣ ਮਦਦ ਕਰਨਾ ਬੰਦ ਕਰੇ।