ਮਨਿੰਦਰਜੀਤ ਸਿੱਧੂ
ਕਾਲੇ ਕਾਨੂੰਨਾਂ ਬਹਾਨੇ ਕਿਸਾਨਾਂ ਦੀਆਂ ਜਮੀਨਾਂ ਖੋਹਣ ਦੀ ਤਿਆਰੀ- ਸੁਰਜੀਤ ‘ਬਾਬਾ’
ਜੈਤੋ, 21 ਸਿਤੰਬਰ 2020 - ਵੱਖ ਵੱਖ ਕਿਸਾਨ ਯੂਨੀਅਨਾਂ, ਸਮਾਜਿਕ ਕਾਰਕੁੰਨਾਂ ਅਤੇ ਰਾਜਸੀ ਧਿਰਾਂ ਦੁਆਰਾ ਕੇਂਦਰੀ ਹਕੂਮਤ ਦੁਆਰਾ ਪਾਸ ਕੀਤੇ ਜਾ ਰਹੇ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੋਧ ਤੋਂ ਬਾਅਦ ਅੱਜ ਜੱੱਟ ਮਹਾਂਸਭਾ ਵੀ ਇਹਨਾਂ ਦੇ ਵਿਰੋਧ ਵਿੱਚ ਉੱਤਰ ਆਈ। ਜੱਟ ਮਹਾਂਸਭਾ ਦੇ ਜ਼ਿਲ੍ਹਾ ਜਰਨਲ ਸਕੱਤਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਬਾਬਾ ਦੀ ਅਗਵਾਈ ਵਿੱਚ ਸੈਂਕੜੇ ਕਾਰਕੁੰਨਾਂ ਨੇ ਕੇਂਦਰ ਸਰਕਾਰ ਵਿਰੁੱਧ ਸਮੁੱਚੇ ਸ਼ਹਿਰ ਵਿੱਚ ਨਾਅਰੇਬਾਜੀ ਕਰਨ ਉਪਰੰਤ ਬੱਸ ਸਟੈਂਡ ਦੇ ਨੇੜੇ ਮੋਦੀ ਦਾ ਪੁਤਲਾ ਫੂਕਿਆ। ਪੁਤਲਾ ਫੂਕਣ ਉੱਪਰ ਹਜ਼ੂਮ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਬਾਬਾ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਕਾਨੂੰਨ ਪਾਸ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ। ਇਹਨਾਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੋਂ ਸਰਕਾਰ ਹੱਥ ਖਿੱਚ ਲਵੇਗੀ ਅਤੇ ਕਿਸਾਨ ਦੀ ਹਾਲਤ ਬਦ ਤੋਂ ਬਦਤਰ ਹੋ ਜਾਵੇਗੀ।ਉਹਨਾਂ ਕਿਹਾ ਕਿ ਕਿਸਾਨ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ, ਪਰ ਇਸ ਤਾਨਾਸ਼ਾਹ ਸਰਕਾਰ ਨੇ ਤਾਂ ਉਹਨਾਂ ਨੂੰ ਜੋ ਮਿਲ ਰਿਹਾ ਸੀ ਉਸਨੂੰ ਵੀ ਖੋਹਣ ਦਾ ਰਾਹ ਪੱਧਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਜੱਟ ਮਹਾਂਸਭਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨ ਵਿਰੋਧੀ ਇਹਨਾਂ ਕਾਨੂੰਨਾਂ ਦਾ ਡਟ ਕੇ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਰਾਸ਼ਟਰਪਤੀ ਦੁਆਰਾ ਇਹਨਾਂ ਕਾਨੂੰਨਾਂ ਉੱਪਰ ਹਸਤਾਖਰ ਕਰਨ ਉਪਰੰਤ ਇਹਨਾਂ ਕਾਨੂੰਨ ਨੂੰ ਭਾਰਤ ਦੀ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ।
ਇਸ ਮੌਕੇ `ਤੇ ਗੁਰਪ੍ਰੀਤ ਸਿੰਘ ਡੋਡ ਚੇਅਰਮੈਨ ਬਲਾਕ ਸੰਮਤੀ ਜੈਤੋ, ਕਮਲਜੀਤ ਕੌਰ ਬਰਾੜ ਚੰਦਭਾਨ ਵਾਈਸ ਚੇਅਰਪਰਸਨ ਬਲਾਕ ਸੰਮਤੀ ਜੈਤੋ, ਅਵਤਾਰ ਸਿੰਘ ਬਰਾੜ ਬਲਾਕ ਸੰਮਤੀ ਮੈਂਬਰ,ਗੁਰਤੇਜ ਸਿੰਘ ਦਬੜੀਖਾਨਾ ਬਲਾਕ ਸੰਮਤੀ ਮੈਂਬਰ, ਜਸਵੰਤ ਸਿੰਘ ਮਾਨ ਬਲਾਕ ਸੰਮਤੀ ਮੈਂਬਰ, ਡਾਕਟਰ ਸਤਨਾਮ ਸਿੰਘ ਬਲਾਕ ਸੰਮਤੀ, ਸਰਪੰਚ ਕਰਮ ਸਿੰਘ ਅਜਿੱਤਗਿੱਲ ਪ੍ਰਧਾਨ ਪੰਚਾਇਤ ਯੂਨੀਅਨ ਵਿਧਾਨ ਸਭਾ ਹਲਕਾ ਜੈਤੋ , ਸਰਪੰਚ ਭਗਵੰਤ ਸਿੰਘ ਚੈਨਾ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਅੰਮ੍ਰਿਤ ਸਿੰਘ ਸੰਘਾ, ਸਰਪੰਚ ਗੁਰਦੀਪ ਸਿੰਘ ਜੈਲਦਾਰ,ਸਰਪੰਚ ਧਰਮਿੰਦਰ ਸਿੰਘ, ਸਰਪੰਚ ਲਵਪ੍ਰੀਤ ਸਿੰਘ, ਸਰਪੰਚ ਮਨਿੰਦਰ ਸਿੰਘ, ਸਰਪੰਚ ਲਛਮਣ ਸਿੰਘ, ਸਰਪੰਚ ਬੂਟਾ ਸਿੰਘ, ਸਰਪੰਚ ਬਲਕਰਨ ਸਿੰਘ, ਸਰਪੰਚ ਭੁਪਿੰਦਰ ਸਿੰਘ, ਸਰਪੰਚ ਜੰਮੂ ਕਸ਼ਮੀਰ ਸਿੰਘ, ਸਰਪੰਚ ਜਸਕਰਨ ਸਿੰਘ, ਸਰਪੰਚ ਜਗਦੇਵ ਸਿੰਘ, ਸਰਪੰਚ ਗੁਰਚਰਨ ਸਿੰਘ, ਸਰਪੰਚ ਬਿਰਛਾ ਸਿੰਘ, ਸਰਪੰਚ ਕੌਰ ਸਿੰਘ, ਚਮਕੌਰ ਸਿੰਘ ਰਾਮੇਆਣਾ, ਗਿਆਨ ਸਿੰਘ ਸੰਧੂ ਰਾਮੇਆਣਾ, ਗਗਨ ਧਾਲੀਵਾਲ ਰਾਮੇਆਣਾ, ਰਾਜਬਿੰਦਰ ਸਿੰਘ ਰਾਜਾ ਸੰਧੂ ਚੈਨਾ, ਸੱਤਾ ਭਾਊ, ਡੀਸਰ ਸੂਰਘੂਰੀ, ਕਰਨੈਲ ਸਿੰਘ ਅਜਿੱਤਗਿੱਲ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਪੰਚ, ਗੁਰਪ੍ਰੀਤ ਸਿੰਘ ਦਲ ਸਿੰਘ ਵਾਲਾ, ਰੂਪ ਸਿੰਘ ਪੰਚ, ਰਣਜੀਤ ਸਿੰਘ ਪ੍ਰਧਾਨ, ਲਖਵੀਰ ਸਿੰਘ,ਰਾਣਾ ਪੰਚ, ਮਹਿੰਦਰ ਸਿੰਘ, ਪੱਪੂ ਸਿੰਘ ਜੈਤੋ, ਗੋਪੀ ਰੋੜੀਕਪੂਰਾ,ਕੌਰ ਸਿੰਘ ਸਰਪੰਚ, ਬਸੰਤ ਸਿੰਘ ਚੈਨਾ, ਗੁਰਚਰਨ ਸਿੰਘ ਸਰਪੰਚ ਆਦਿ ਹਾਜ਼ਰ ਸਨ।