← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 26 ਨਵੰਬਰ 2020 - ਐਲ ਆਰ ਡੀ ਏ ਵੀ ਕਾਲਜ ਜਗਰਾਓਂ ਦੀ ਅਧਿਆਪਕ ਜਥੇਬੰਦੀ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਅੱਜ ਕਾਲਜ ਦੇ ਵਿਚ ਕਿਸਾਨਾਂ ਦੇ ਸਮਰਥਨ ਵਿਚ ਦੋ ਘੰਟਿਆਂ ਦਾ ਸ਼ਾਂਤਮਈ ਧਰਨਾ ਦਿੱਤਾ। ਕਾਲਜ ਅਧਿਆਪਕਾਂ ਨੇ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਬਿਲਾ ਦੀ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਇਹਨਾਂ ਕਿਸਾਨ ਮਜ਼ਦੂਰ ਵਿਰੋਧੀ ਖੇਤੀ ਬਿਲਾਂ ਨੂੰ ਤੁਰੰਤ ਰੱਦ ਕਰ ਦਿੱਤਾ ਜਾਵੇ। ਜੱਥੇਬੰਦੀ ਵਲੋ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਏਲਾਨ ਵੀ ਕੀਤਾ ਗਿਆ।
Total Responses : 267