← ਪਿਛੇ ਪਰਤੋ
ਨਵੀਂ ਦਿੱਲੀ, 14 ਅਕਤੂਬਰ 2020 - ਅੱਜ ਦਿੱਲੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੰਗ ਪੱਤਰ ਦਿੱਤਾ ਗਿਆ, ਪਰ ਉਸਤੋਂ ਪਹਿਲਾਂ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਕੇਂਦਰੀ ਖੇਤੀ ਸਕੱਤਰ ਸੰਜੇ ਅਗਰਵਾਲ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਆਵਾਜ਼ ਹੋ ਕੇ ਵਾਰ-ਵਾਰ ਪੁੱਛੇ ਗਏ ਇਸ ਸੁਆਲ ਦਾ ਕੋਈ ਤਸੱਲੀਬਖ਼ਸ਼ ਜੁਆਬ ਨਹੀਂ ਦੇ ਸਕਿਆ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮਹੀਨਿਆਂ ਬੱਧੀ ਲਾਮਿਸਾਲ ਘੋਲ਼ ‘ਚ ਡਟੇ ਦਹਿ ਹਜ਼ਾਰਾਂ ਕਿਸਾਨਾਂ ਦੇ ਨੁਮਾਇੰਦਿਆਂ ਦੀ ਗੱਲ ਸੁਣਨ ਦਾ ਤਾਂ ਕੇਂਦਰੀ ਮੰਤਰੀਆਂ ਕੋਲ ਟਾਈਮ ਨਹੀਂ, ਉਲਟਾ ਭਾਜਪਾ ਸਰਕਾਰ ਵਿਰੁੱਧ ਗੁੱਸੇ ਨਾਲ ਭਰੇ ਪੀਤੇ ਕਿਸਾਨਾਂ ਨੂੰ ਖਾਹਮਖਾਹ ਭੜਕਾਉਣ ਲਈ 8 ਕੈਬਨਿਟ ਮੰਤਰੀ ਪੰਜਾਬ ਜਾ ਕੇ ਘੋਲ ਵਿਰੁੱਧ ਪ੍ਰਚਾਰ ਮੁਹਿੰਮ ਚਲਾ ਰਹੇ ਹਨ।ਇਸ ਲਈ ਅੱਜ ਦੀ ਗੱਲਬਾਤ ਨੂੰ ਮਹਿਜ਼ ਸਿਆਸੀ ਡਰਾਮਾ ਕਰਾਰ ਦੇ ਕੇ ਸਾਰੀਆਂ ਜਥੇਬੰਦੀਆਂ ਦੇ ਦਰਜਨਾਂ ਨੁਮਾਇੰਦਿਆਂ ਵੱਲੋਂ ਰੋਸ ਵਜੋਂ ਮੀਟਿੰਗ ਵਿੱਚੋਂ ਵਾਕਆਊਟ ਕਰਕੇ ਭਾਜਪਾ ਸਰਕਾਰ ਅਤੇ ਮੋਦੀ ਕਾਰਪੋਰੇਟ ਗੱਠਜੋੜ ਵਿਰੁੱਧ ਜ਼ੋਰਦਾਰ ਨਾਹਰੇ ਲਾਏ ਗਏ। ਅਣਮਿਥੇ ਸਮੇਂ ਦਾ ਘੋਲ਼ ਬਾਦਸਤੂਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
Total Responses : 267