ਰਾਜਵੰਤ ਸਿੰਘ
- ਚੱਕਾ ਜਾਮ ਦੌਰਾਨ ਦੋ ਵਾਰ ਐਂਬੂਲੈਂਸਾਂ ਨੂੰ ਦਿੱਤਾ ਗਿਆ ਰਸਤਾ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ 2020 - ਖੇਤੀ ਬਿੱਲਾਂ ਤੇ ਹਰਿਆਣਾ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ’ਤੇ ਪਿੰਡ ਉਦੇਕਰਨ ਬਾਈਪਾਸ ’ਤੇ ਕਿਸਾਨਾਂ ਵੱਲੋਂ ਤਿੰਨ ਘੰਟੇ ਤੱਕ ਕੀਤੇ ਚੱਕਾ ਜਾਮ ਦੌਰਾਨ ਇੱਕ ਨਵੀਂ ਗੱਲ ਵੇਖਣ ਨੂੰ ਮਿਲੀ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਵਿਸ਼ੇਸ ਤੌਰ ’ਤੇ ਅਨਾਊਂਸਮੈੈਂਟ ਕੀਤੀ ਕਿ ਸਾਡਾ ਸੰਘਰਸ਼ ਸਿਰਫ਼ ਸਰਕਾਰਾਂ ਨਾਲ ਹੈ, ਆਮ ਲੋਕਾਂ ਨੂੰ ਤੰਗ ਕਰਨਾ ਸਾਡੀ ਮੰਸ਼ਾ ਨਹੀਂ। ਇਸ ਅਨਾਊਂਸਮੈਂਟ ਦੇ ਨਾਲ ਹੀ ਉਕਤ ਰੋਡ ਤੋਂ ਗੁਜ਼ਰ ਰਹੀਆਂ ਦੋ ਐਂਬੂਲੈਂਸਾਂ ਨੂੰ ਕਿਸਾਨ ਵੱਲੋਂ ਵਿਸ਼ੇਸ਼ ਤੌਰ ’ਤੇ ਰਸਤਾ ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਮਾਇਕ ’ਤੇ ਇਸ ਸਬੰਧੀ ਅਨਾਊਂਸਮੈਂਟ ਕੀਤੀ ਗਈ ਸੀ ਕਿ ਐਂਬੂਲੈਂਸ, ਫੌਜ ਦੀ ਗੱਡੀ ਅਤੇ ਫਾਇਰ ਬਿ੍ਰਗੇਡ ਨੰੂ ਰਸਤਾ ਦਿੱਤਾ ਜਾਵੇ। ਕਿਸਾਨ ਆਗੂਆਂ ਕਿਹਾ ਕਿ ਸਰਕਾਰਾਂ ਵਿਰੁੱਧ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਇਹ ਸੰਘਰਸ਼ ਮੁਕਾਮ ਤੱਕ ਪਹੁੰਚੇਗਾ।