ਕੁਲਵੰਤ ਸਿੰਘ ਬੱਬੂ
- ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾਂ
ਸ਼ੰਭੂ, 25 ਸਤੰਬਰ 2020 - 31 ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਕਸਬਾ ਘਨੌਰ ਦੀ ਤਮਾਮ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ। ਬੰਦ ਦੇ ਸੱਦੇ ਤੇ ਸੀ.ਪੀ.ਆਈ. ਐਮ ਵਲੋਂ ਡਾ: ਵਿਜੇ ਪਾਲ ਜਿਲਾ ਸਕੱਤਰ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਵਿਚ ਜਨਵਾਦੀ ਨੌਜਵਾਨ ਸਭਾ ਆਗੂ ਜ਼ਸਪਾਲ ਕੁਮਾਰ,ਮਨਰੇਗਾ ਵਰਕਰ ਆਗੂ ਪ੍ਰੇਮ ਸਿੰਘ ਘਨੌਰ ਭਾਰੀ ਗਿਣਤੀ ਵਿਚ ਕਿਸਾਨ,ਮਜਦੂਰਾਂ ਦੇ ਜਥੇ ਸਮੇਤ ਰਾਜਪੁਰਾ ਧਰਨੇ ਵਿਚ ਸਾਮਲ ਹੋਣ ਲਈ ਘਨੌਰ ਤੋਂ ਰਵਾਨਾ ਹੋਏ।
ਇਸੇ ਤਰ੍ਹਾਂ ਸੰਭੂ ਬਾਡਰ ਤੇ ਪੰਜਾਬੀ ਦੇ ਨਾਮਵਰ ਕਲਾਕਾਰਾਂ ਹਰਜੀਤ ਹਰਮਨ,ਕੰਵਲ ਗਰੇਵਾਲ, ਦੀਪ ਸਿੱਧੂ,ਜ਼ਸ ਬਾਜਵਾ,ਸਿੱਪੀ ਗਿੱਲ,ਅਤੇ ਕਿਸਾਨ ਗੁਰਪ੍ਰੀਤ ਸਿੰਘ ਗੋਪੀ ਬਾਜਵਾ,ਤਰਸੇਮ ਬਾਸਮਾਂ,ਬਲਵਿੰਦਰ ਸਿੰਘ ਚਮਾਰੂ ਸਮੇਤ ਕਾਫੀ ਗਿਣਤੀ ਵਿਚ ਨੌਜਵਾਨਾਂ, ਕਿਸਾਨਾਂ ਮਜਦੂਰਾਂ ਨੇ ਜੀ.ਟੀ. ਰੋਡ ਤੇ ਜਾਮ ਲਗਾ ਕੇ ਜਬਰਦਸਤ ਧਰਨਾ ਲਗਾਇਆ ਪੰਜਾਬੀ ਕਲਾਕਾਰਾਂ ਨੇ ਧਰਨੇ ਵਿਚ ਸੰਬੋਧਨ ਕਰਦਿਆਂ ਸਖਤ ਲਹਿਜੇ ਵਿਚ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਨਾ ਕੀਤਾ ਤਾਂ ਪੰਜਾਬੀ ਗਾਇਕਾਂ ਵਲੋਂ ਵੀ ਕਿਸਾਨ ਜਥੇਬੰਦੀ ਨਾਲ ਮਿਲ ਕੇ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇ।
ਸੰਭੂ ਧਰਨੇ ਵਿਚ ਅਸੁਲ ਮੰਚ ਬਲਾਕ ਘਨੌਰ ਦੇ ਆਗੂ ਲਖਵਿੰਦਰ ਸਿੰਘ ਸਰਾਲਾ,ਹੰਸ ਰਾਜ ਸਰਾਲਾ,ਜਗਤਾਰ ਸਿੰਘ ਨਗਰ ਸਾਮਲ ਹੋਏ। ਸ੍ਰੋਮਣੀ ਅਕਾਲੀ ਦਲ ਵਲੋਂ ਕਸਬਾ ਘਨੌਰ ਦੀ ਨਰਵਾਣਾ ਬ੍ਰਾਂਚ ਦੀ ਨਹਿਰ ਦੇ ਪੁੱਲ ਤੇ ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰਾ ਦੀ ਅਗਵਾਈ ਵਿਚ ਜਾਮ ਲਾ ਖੇਤੀ ਸੁਧਾਰ ਬਿਲਾਂ ਦਾ ਵਿਰੋਧ ਕੀਤਾ ਗਿਆ। ਜਿਸ ਵਿਚ ਹੈਰੀ ਮੁਖਮੈਲਪੁਰਾ, ਕੁਲਦੀਪ ਸਿੰਘ ਐਮ.ਸੀ.ਘਨੌਰ,ਨਰੇਸ ਸ਼ਰਮਾ ਕਪੂਰੀ,ਅਵਤਾਰ ਸਿੰਘ ਕਪੂਰੀ, ਆੜਤੀ ਕਮਲਦੀਪ ਸਿੰਘ ਢੰਡਾ,ਜ਼ੋਨੀ, ਜਗਦੀਪ ਸਿੰਘ,ਵਿਸ਼ਾਲ ਅਤੇ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਸਾਮਲ ਹੋਏ। ਪੰਜਾਬ ਬੰਦ ਤੇ ਗੁਰਜੰਟ ਸਿੰਘ ਐਸ.ਐਚ.ਓ.ਸਮੇਤ ਪੁਲਿਸ ਪਾਰਟੀ ਵਲੋਂ ਅਮਨ ਕਾਨੂੰਨ ਨੂੰ ਕਾਬੂ ਵਿਚ ਰੱਖਣ ਦੀ ਡਿਊਟੀ ਨੂੰ ਬਾਖੂਬੀ ਨਿਭਾਇਆ।