ਜੀ ਐਸ ਪੰਨੂ
ਪਟਿਆਲਾ, 31 ਅਕਤੂਬਰ 2020 - ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਅਤੇ ਬਿਜ਼ਲੀ ਐਕਟ 2020 ਦੇ ਵਿਰੋਧ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਮੀਟਿੰਗ ਕਰਕੇ 5 .11.2020 ਨੂੰ 12 ਤੋਂ 4 ਵਜੇ ਤੱਕ ਭਾਰਤ ਬੰਦ ਦੀ ਦਿੱਤੀ ਕਾਲ ਸਬੰਧੀ 9 ਥਾਵਾਂ ਤੇ 4 ਘੰਟੇ ਬੰਦ ਕੀਤਾ ਜਾਵੇਗਾ। ਇਹ ਨਾਭਾ, ਸਮਾਣਾ (ਬੰਦਾ ਸਿੰਘ ਬਹਾਦਰ ਚੌਂਕ) ਪਸਿਆਣਾ ਪੁੱਲ, ਧਰੇੜੀ ਜੱਟਾ ਰਾਜਪੁਰਾ ਰੋਡ, ਸਰਹਿੰਦ ਰੋਡ ਬਾਰਨ, ਦੇਵੀਗੜ੍ਹ ਰੋੜ ਜੋੜੀਆਂ ਸੜਕਾਂ, ਸ਼ਤਰਾਣਾ ਅੱਡਾ, ਜੀ.ਟੀ.ਰੋਡ ਸ਼ੰਭੂ ਹਾਈਵੇ ਅਤੇ ਅਜੀਜਪੁਰ ਟੋਲ ਪਲਾਜਾ ਵਿਖੇ ਜਿੱਥੇ ਪਹਿਲਾਂ ਹੀ ਕਿਸਾਨ ਬੈਠੇ ਹਨ ਕਿਸਾਨ ਇਨ੍ਹਾਂ ਸਥਾਨਾਂ ਤੇ ਪਹੁੰਚਣਗੇ।
ਅੱਜ ਦੀ ਮੀਟਿੰਗ ਜੋ ਕਿ ਬੀ.ਕੇ.ਯੂ. ਰਾਮ ਸਿੰਘ ਮਟੋਰੜਾ ਦੀ ਪ੍ਰਧਾਨਗੀ ਹੇਠ ਬਾਰਾਦਰੀ ਵਿਖੇ ਕੀਤੀ ਗਈ। ਜਿਸ ਵਿੱਚ ਡਕੌਂਦਾ ਵੱਲੋਂ ਗੁਰਮੇਲ ਸਿੰਘ ਢੱਕੜੱਬਾ, ਬੀ.ਕੇ.ਯੂ. ਕ੍ਰਾਂਤੀਕਾਰੀ ਵੱਲੋਂ ਰਣਜੀਤ ਸਿੰਘ ਸਵਾਜਪੁਰ, ਕੁਲਹਿੰਦ ਕਿਸਾਨ ਸਭਾ ਦੇ ਧਰਮਪਾਲ ਸੀਲ, ਕ੍ਰਰਾਤੀਕਾਰੀ ਕਿਸਾਨ ਯੂਨੀਅਨ ਦੇ ਜੰਗ ਸਿੰਘ ਭਟੇੜੀ, ਕੁੱਲਹਿੰਦ ਕਿਸਾਨ ਸਭਾ ਦੇ ਕੁਲਵੰਤ ਸਿੰਘ ਮੋਲਵੀ ਵਾਲਾ, ਕੇ.ਕੇ.ਯੂ. ਸੁਰਿੰਦਰ ਸਿੰਘ, ਬੀ.ਕੇ.ਯੂ. ਰਾਜੇਵਾਲ ਦੇ ਅਵਤਾਰ ਸਿੰਘ ਦੇਦਨਾ, ਭਾਰਤੀ ਕਿਸਾਨ ਮੰਚ ਦੇ ਬੂਟਾ ਸਿੰਘ ਸ਼ਾਦੀਪੁਰ ਸ਼ਾਮਲ ਹੋਏ। ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨ ਆਗੂਆਂ ਨੇ ਪਟਿਆਲਾ ਜਿਲ੍ਹੇ ਦੇ ਸਾਰੇ ਦੁਕਾਨਦਾਰਾਂ, ਸਬਜੀਵਾਲਿਆਂ, ਦੁੱਧ ਵਾਲਿਆਂ, ਮਿੰਨੀ ਬੱਸ ਉਪਰੇਟਰਾਂ, ਟੈਂਪੂ ਵਾਲਿਆਂ ਅਤੇ ਸਮਾਜ ਦੇ ਸਾਰੇ ਬੁੱਧੀ ਜੀਵੀਆਂ ਵੱਖ—ਵੱਖ ਜਥੇਬੰਦੀਆਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ 5.11. 20ਨੂੰ ਜਿੱਥੇ ਸਾਰਾ ਦੇਸ਼ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ, ਬੀ.ਜੇ.ਪੀ. ਵੱਲੋਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ, ਸਾਮਰਾਜੀ ਕੰਪਨੀਆਂ ਨੂੰ ਇੱਕ ਤਰ੍ਹਾਂ ਦਾ ਲਗਭਗ ਵੇਚਣ ਦਾ ਫੈਸਲਾ ਕਰ ਲਿਆ ਹੈ।
ਉਸ ਸਮੇਂ ਹਰ ਨਾਗਰਿਕ ਦੀ ਡਿਊਟੀ ਬਣਦੀ ਹੈ ਕਿ ਸਾਰੇ ਇਕੱਠੇ ਹੋ ਕੇ ਇਨ੍ਹਾਂ ਕਾਨੂੰਨਾ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਕਰ ਦਈਏ। ਸਰਕਾਰ ਵਲੋਂ ਹਾਲ ਹੀ ਵਿੱਚ ਕਿਸਾਨਾਂ ਤੇ ਕਰੋੜਾਂ ਰੁਪਏ ਦੇ ਜੁਰਮਾਨੇ ਲਾਉਣ ਲਈ ਕੀਤੇ ਉਪਰਾਲੇ ਦੀ ਕਿਸਾਨ ਆਗੂਆਂ ਨੇ ਨਿਖੇਧੀ ਕੀਤੀ।