ਚੰਡੀਗੜ੍ਹ, 13 ਅਕਤੂਬਰ 2020 – ਬੀਜੇਪੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਬਿੱਲ ਬਾਰੇ ਸਮਝਾਉਣ ਲਈ 6 ਕੇਂਦਰੀ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ ਜਿਹੜੇ ਕਿ ਕਿਸਾਨਾਂ ਨਾਲ ਰਾਬਤਾ ਕਾਇਮ ਕਰਨਗੇ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਗੱਲਬਾਤ ਦੀ ਤਾਰੀਖ ਵੱਖ-ਵੱਖ ਹੋਵੇਗੀ। ਜਿਸ ਦੇ ਲਈ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਿਹੜੇ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ ਉਨ੍ਹਾਂ ਦਾ ਸ਼ਡਿਊਲ ਹੇਠਾਂ ਦਿੱਤੇ ਅਨੁਸਾਰ ਹੈ।
- 13 ਅਕਤੂਬਰ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹੇ ਦੇ ਕਿਸਾਨਾਂ ਨਾਲ ਰਾਬਤਾ ਬਣਾਉਣਗੇ।
- 14 ਅਕਤੂਬਰ ਨੂੰ ਖੇਤੀ ਤੇਸਾਨ ਕਲਿਆਨ ਰਾਜਮੰਤਰੀ ਕੈਲਾਸ਼ ਚੌਧਰੀ ਸੰਗਰੂਰ ਅਤੇ ਬਰਨਾਲਾ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ।
- 15 ਅਕਤੂਬਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਬਠਿੰਡਾ ਤੇ ਫਰੀਦਕੋਟ ਦੇ ਕਿਸਾਨਾਂ ਨਾਲ ਚਰਚਾ ਕਰਨਗੇ।
- 16 ਅਕਤੂਬਰ ਨੂੰ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਲੁਧਿਆਣਾ ਤੇ ਮੋਗਾ 'ਚ ਕਿਸਾਨਾਂ ਦੇ ਰੂ-ਬ-ਰੂ ਹੋਣਗੇ।
- 17 ਅਕਤੂਬਰ ਨੂੰ ਪਸ਼ੂਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸੰਜੀਵ ਬਾਲਿਆ ਪਟਿਆਲਾ ਤੇ ਫਤਿਹਗੜ੍ਹ ਦੇ ਕਿਸਾਨਾਂ ਨੂੰ ਖੇਤੀ ਕਾਨੂੰਨ ਬਾਰੇ ਸਮਝਾਉਣਗੇ।
- 18 ਅਕਤੂਬਰ ਨੂੰ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ।
- 19 ਅਕਤੂਬਰ ਨੂੰ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਅਬੋਹਰ ਤੇ ਫਿਰੋਜ਼ਪੁਰ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ।
- 20 ਅਕਤੂਬਰ ਨੂੰ ਪੂਰਬਉੱਤਰ ਖੇਤਰ ਤੇ ਵਿਕਾਸ ਮੰਤਰੀ ਜਿਤੇਂਦਰ ਸਿੰਘ ਮੋਹਾਲੀ ਅਤੇ ਰੋਪੜ ਦੇ ਕਿਸਾਨਾਂ ਨਾਲ ਸੰਵਾਦ ਰਚਾਉਣਗੇ।