ਚੰਡੀਗੜ੍ਹ, 05 ਨਵੰਬਰ 2020 - ਪੰਜਾਬ ਦੇ ਬੀਜੇਪੀ ਲੀਡਰ ਅੱਜ ਦਿੱਲੀ ਦੇ ਰੇਲ ਭਵਨ 'ਚ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਨਗੇ ਤਾਂ ਜੋ ਪੰਜਾਬ 'ਚ ਰੇਲ ਸੇਵਾ ਮੁੜ ਆਰੰਭ ਕੀਤੀ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਤਰੁਣ ਚੁੱਘ ਸਮੇਤ ਕਈ ਵੱਡੇ ਬੀਜੇਪੀ ਲੀਡਰ ਰੇਲ ਮੰਤਰੀ ਨਾਲ ਮੁਲਾਕਾਤ ਕਰਨਗੇ।
ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੜਕਾਂ 'ਤੇ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਅਤੇ ਜਿਸ ਕਾਰਨ ਕਿਸਾਨਾਂ ਵੱਲੋਂ ਰੇਲਾਂ ਵੀ ਰੋਕੀਆਂ ਗਈਆਂ ਹਨ। ਪਰ ਬਾਅਦ 'ਚ ਕਿਸਾਨਾਂ ਵੱਲੋਂ ਆਪਣੇ ਅੰਦੋਲਨ ਦੌਰਾਨ ਮਾਲ ਗੱਡੀਆਂ ਨੂੰ ਚਲਾਉਣ ਦੀ ਰਿਆਇਤ ਦੇ ਦਿੱਤੀ ਗਈ ਸੀ, ਪਰ ਰੇਲਵੇ ਵੱਲੋਂ ਪੂਰੀ ਰੇਲ ਸੇਵਾ ਬਹਾਲੀ ਦੇ ਮੁੱਦੇ 'ਤੇ ਪੰਜਾਬ 'ਚੋਂ ਰੇਲ ਸੇਵਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਸੀ। ਜਦੋਂ ਕਿ ਕਿਸਾਨ ਅਜੇ ਵੀ ਧਰਨੇ ਲਾ ਰਹੇ ਹਨ ਅਤੇ ਮਾਲ ਗੱਡੀਆਂ ਨੂੰ ਲੰਘਾਉਣ ਲਈ ਰਾਜੀ ਹਨ ਅਤੇ ਅੱਜ ਕਿਸਾਨਾਂ ਵੱਲੋਂ ਚੱਕ ਜਾਮ ਵੀ ਕੀਤਾ ਜਾ ਰਿਹਾ ਹੈ।