ਅਸ਼ੋਕ ਵਰਮਾ
ਬਠਿੰਡਾ, 4 ਅਕਤੂਬਰ 2020 - ਇਕੱਤੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਅਤੇ ਖੇਤੀ ਵਿਰੋਧੀ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਬਠਿੰਡਾ ਰੇਲਵੇ ਸਟੇਸ਼ਨ ਤੇ ਚੌਥੇ ਦਿਨ ਵੀ ਕਿਸਾਨ ਮਜ਼ਦੂਰ ਅਤੇ ਮਿਹਨਤਕਸ਼ ਲੋਕ ਡਟੇ ਹੋਏ ਹਨ। ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ ਹਿੱਸਾ ਲਿਆ ਧਰਨੇ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਇਨਾਂ ਖੇਤੀ ਬਿੱਲਾਂ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ ।
ਕਿਸਾਨ ਆਗੂਆਂ ਨੇ ਪ੍ਰਣ ਕੀਤਾ ਕਿ ਪੰਜਾਬ ਦੀ ਜ਼ਮੀਨ ਨੂੰ ਕਿਸੇ ਵੀ ਕੀਮਤ ਤੇ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਦੇਣ ਦਿੱਤੀ ਜਾਵੇਗੀ ਅਤੇ ਕਿਸਾਨ ਇਸ ਨੂੰ ਰੋਕਣ ਲਈ ਹਰ ਕੁਰਬਾਨੀ ਕਰਨਗੇ। ਉਨਾਂ ਦੱਸਿਆ ਕਿ ਇਨਾਂ ਕਾਨੂੰਨਾਂ ਨਾਲ ਸਰਕਾਰੀ ਭਾਅ ਖਤਮ ਹੋਣਗੇ ਅਤੇ ਜ਼ਮੀਨਾਂ ਵਿੱਚ ਫਸਲਾਂ ਰੁਲਣਗੀਆਂ ਜਿੰਨਾਂ ਦੀ ਵੱਡੇ ਵਪਾਰੀ ਫਸਲਾਂ ਦੀ ਲੁੱਟ ਕਰਨਗੇ ਜੋ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਦੀ ਜ਼ਮੀਨ ਅਤੇ ਫਸਲਾਂ ਦੀ ਰਾਖੀ ਹਰ ਹਾਲਤ ਕੀਤੀ ਜਾਵੇਗੀ ਅਤੇ ਕਾਨੂੰਨ ਰੱਦ ਹੋਣ ਤੱਕ ਰੇਲਾਂ ਦਾ ਚੱਕਾ ਜਾਮ ਰੱਖਿਆ ਜਾਵੇਗਾ। ਅੱਜ ਦੇ ਧਰਨੇ ਨੂੰ ਜਗਸੀਰ ਸਿੰਘ ਜੀਦਾ, ਬਲਕਰਨ ਸਿੰਘ ਬਰਾੜ, ਅਮਰਜੀਤ ਸਿੰਘ ਹਨੀ, ਨੈਬ ਸਿੰਘ ਫੂਸ ਮੰਡੀ, ਸੁਖਦਰਸ਼ਨ ਸਿੰਘ ਖੇਮੂਆਣਾ , ਹਰਵਿੰਦਰ ਸਿੰਘ ਫਰੀਦਕੋਟ ਕੋਟਲੀ,ਸੁਖਦੇਵ ਸਿੰਘ ਬਾਠ ਅਤੇ ਜਸਵੀਰ ਸਿੰਘ ਨੰਦਗੜ ਨੇ ਸੰਬੋਧਨ ਕੀਤਾ।