ਅਸ਼ੋਕ ਵਰਮਾ
ਬਠਿੰਡਾ,24ਮਾਰਚ2021:ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸੰਯੁਕਤ ਮੋਰਚੇ ਵੱਲੋਂ ਦਿੱਤੇ 26 ਮਾਰਚ ਨੂੰ ਬੰਦ ਨੂੰ ਪੂਰਨ ਹਮਾਇਤ ਦੀ ਅਪੀਲ ਕਰਦਿਆਂ ਵੱਖ ਵੱਖ ਵਰਗਾਂ ਨੂੰ ਆਪੋ ਆਪਣੇ ਆਦੇ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਜੱਥੇਬੰਦੀ ਦੇੇ ਜਿਲ੍ਹਾ ਜਰਨਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ 26 ਮਾਰਚ ਨੂੰ ਸਮੁੱਚੇ ਭਾਰਤ ਦੇ ਵਿੱਚ 6 ਤੋਂ ਲੈ ਕੇ ਸ਼ਾਮ 6ਵਜੇ ਤੱਕ ਬਾਰਾਂ ਘੰਟੇ ਮੁਕੰਮਲ ਬੰਦ ਰੱਖਿਆ ਜਾਏਗਾ।
ਉਨਾਂ ਸ਼ਹਿਰ ਵਾਸੀਆਂ, ਮਜ਼ਦੂਰਾਂ ,ਦੁਕਾਨਦਾਰਾਂ ,ਟਰੱਕ ਆਪ੍ਰੇਟਰਾਂ ਸਮੇਤ ਸਾਰਿਆਂ ਹੀ ਵਰਗਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੂਰਨ ਤੌਰ ਤੇ ਬਾਜ਼ਾਰ ਪਿੰਡ ਬੰਦ ਰੱਖੇ ਜਾਣ ਤਾਂ ਜੋ ਇਹ ਮੋਦੀ ਸਰਕਾਰ ਨੂੰ ਪਤਾ ਲੱਗ ਜਾਏ ਕਿ ਲੋਕ ਕਾਲੇ ਕਨੂੰਨ ਹਰ ਹਾਲਤ ਵਿੱਚ ਰੱਦ ਕਰਾ ਕੇ ਹੀ ਘਰਾਂ ਨੂੰ ਵਾਪਸ ਜਾਣਗੇ । ਉਨ੍ਹਾਂ ਦੱਸਿਆ ਕਿ ਬਠਿੰਡਾ ਘਨ੍ਹੱਈਆ ਚੌਕ, ਰਾਮਪੁਰਾ ਵਿਖੇ ਟੀ ਪੁਆਇੰਟ ਰਾਮਪੁਰਾ ਚੌਕ, ਮੌੜ ਰਾਮਪੁਰਾ ਚੌਕ, ਤਲਵੰਡੀ ਰਾਮਾ ਡੱਬਵਾਲੀ ਚੌਕ ਸੰਗਤ ਕੈਂਚੀਆਂ ਆਦਿ ਥਾਵਾਂ ਤੋਂ ਰੇਲਵੇ ਟਰੈਕ ਵੀ ਪੂਰਨ ਤੌਰ ਤੇ ਜਾਮ ਕੀਤੇ ਜਾਣਗੇ ਪਰ ਹੰਗਾਮੀ ਹਾਲਾਤ ਵਾਲੀਆਂ ਗੱਡੀਆਂ ਨੂੰ ਛੋਟ ਦਿੱਤੀ ਜਾਏਗੀ।