ਪਟਿਆਲਾ, 22 ਸਤੰਬਰ 2020 - ਬੀ. ਐੱਡ. ਅਧਿਆਪਕ ਫਰੰਟ ਪੰਜਾਬ ਵੱਲੋਂ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਦੇ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ ਅਤੇ ਜੱਥੇਬੰਦੀ ਦੇ ਸਮੂਹ ਮੈਂਬਰਾਂ ਨੂੰ ਅਤੇ ਭਰਾਤਰੀ ਅਧਿਆਪਕ ਜੱਥੇਬੰਦੀਆਂ ਨੂੰ 25 ਸਤੰਬਰ ਦੇ ਪੰਜਾਬ ਬੰਦ ਨੂੰ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ । ਪੰਜਾਬ ਪ੍ਰਧਾਨ ਹਰਵਿੰਦਰ ਬਿਲਗਾ, ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ, ਮੀਤ ਪ੍ਰਧਾਨ ਤਲਵਿੰਦਰ ਸਿੰਘ ਸਮਾਣਾ, ਸੀਨੀਅਰ ਅਧਿਆਪਕ ਆਗੂ ਸੁਰਜੀਤ ਰਾਜਾ, ਵਰਿੰਦਰ ਵਿੱਕੀ, ਸੰਤ ਸੇਵਕ ਸਿੰਘ ਸਰਕਾਰੀਆ, ਬਿਕਰਮਜੀਤ ਕੱਦੋਂ, ਦਰਸ਼ਨ ਅਲੀਸ਼ੇਰ, ਗੁਰਿੰਦਰਪਾਲ ਸਿੰਘ ਖੇੜੀ, ਬਲਵਿੰਦਰ ਲੋਧੀਪੁਰ, ਗੁਰਦਿਆਲ ਮਾਨ, ਪਰਮਿੰਦਰ ਰੁਪਾਲ, ਹਰਪ੍ਰੀਤ ਬਰਾੜ, ਨਿਤਿਨ ਸੋਢੀ, ਕਰਮਜੀਤ ਜਲਾਲ, ਸੁਖਵਿੰਦਰ ਨਾਰੀਕੇ, ਦਵਿੰਦਰ ਠਰੂਆ, ਮਨਜੀਤ ਹੇੜੀਕੇ ਨੇ ਕਿਹਾ ਕਿ ਭਾਵੇਂ ਮੋਦੀ ਸਰਕਾਰ ਵੱਲੋਂ ਦੇਸ਼ ਦੀ ਕਿਸਾਨੀ ਵਿਰੁੱਧ ਲਿਆਂਦੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਸੰਸਦ ਵੱਲੋਂ ਪਾਸ ਕੀਤਾ ਜਾ ਚੁੱਕਾ ਹੈ । ਪਰ ਭਾਰਤ ਸਮੇਤ ਪੰਜਾਬ ਦੇ ਕਿਸਾਨ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਪਿੜ ਵਿੱਚ ਉੱਤਰ ਚੁੱਕੇ ਹਨ । ਪਿੰਡ ਬਾਦਲ ਅਤੇ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਚ ਪੱਕੇ ਮੋਰਚੇ ਲੱਗੇ ਹੋਏ ਹਨ ਅਤੇ ਪਿੰਡ ਪਿੰਡ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ।
ਇਕਾਈ ਪਟਿਆਲਾ ਦੇ ਪ੍ਰਧਾਨ ਨਵਨੀਤ ਅਨਾਇਤਪੁਰੀ ਨੇ ਕਿਹਾ ਕਿ ਦੁਨੀਆਂ ਦਾ ਹਰ ਬਾਸ਼ਿੰਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖੇਤੀ ਨਾਲ ਜੁੜਿਆ ਹੋਇਆ ਹੈ । ਇਸ ਲਈ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨਾਲ ਧੱਕਾ ਕਰਨ ਵਾਲੀਆਂ ਸਰਕਾਰਾਂ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਕਿਸਾਨ ਅਤੇ ਕਿਸਾਨੀ ਦੇ ਹੱਕ ਵਿੱਚ ਖੜ੍ਹਨਾ ਅੱਜ ਹਰ ਜਾਗਰੂਕ ਨਾਗਰਿਕ ਦਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦਾ ਚੇਤੰਨ ਵਿਅਕਤੀ ਗਿਣਿਆ ਜਾਂਦਾ ਹੈ ਇਸ ਲਈ ਸਮੂਹ ਅਧਿਆਪਕਾਂ ਨੂੰ ਕਿਸਾਨਾਂ ਦੇ ਸੰਘਰਸ਼ ‘ਚ ਸਾਥ ਦੇ ਕੇ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ 25 ਸਤੰਬਰ ਦੇ ਪੰਜਾਬ ਬੰਦ ਵਿੱਚ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੇ ਮੈਂਬਰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ । ਇਸ ਮੌਕੇ ਸੰਜੇ ਕੁਮਾਰ, ਬਲਵਿੰਦਰ ਮੂਲੇਪੁਰ, ਰਾਜਵੰਤ ਭੰਗੂ, ਸੁਰਿੰਦਰ ਵਿਰਕ, ਕੇਵਲ ਕੁਮਾਰ, ਨਿਰੰਜਨ ਚਹਿਲ, ਗੁਰਜੰਟ ਸਰਾਓ, ਜਸਪ੍ਰੀਤ ਬੈਨੀਪਾਲ, ਜੁਗਪ੍ਰਗਟਜੀਤ ਢਿੱਲੋਂ, ਕੇਵਲ ਕੁਮਾਰ, ਹਰਜੀਤ ਸਿੰਘ, ਦੀਪਕ ਵਰਮਾ, ਹਰਵਿੰਦਰ ਸਿੰਘ, ਅਮਰਿੰਦਰ ਸਿੰਘ, ਅਵਤਾਰ ਚੌਹਾਨ , ਗੁਰਮੀਤ ਬਾਂਸਲ, ਗੁਰਦੀਪ ਚੀਮਾ, ਸੁਖਜਿੰਦਰ ਸਿੰਘ, ਸੁਖਦੀਪ ਸਿੰਘ, ਦਿਲਬਰਜੀਤ ਬਾਜਵਾ, ਇਕਬਾਲ ਸਿੰਘ, ਬਲਵੀਰ ਪਾਲੀਆ, ਗੁਰਵਿੰਦਰ ਕੌਰ ਕਾਲੇਕਾ, ਪਰਮਜੀਤ ਕੌਰ ਗਿੱਲ ਆਦਿ ਹਾਜ਼ਰ ਸਨ।