ਮਨਿੰਦਰਜੀਤ ਸਿੱਧੂ
ਜੈਤੋ, 5 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਰੀਦਕੋਟ ਵੱਲੋਂ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਜੈਤੋ ਤੋਂ ਕੋਟਕਪੂਰਾ ਰੋਡ ਤੇ 12 ਵਜੇ ਤੋ 04 ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਸੜਕ ਤੇ ਲੱਗੇ ਧਰਨੇ ਵਿੱਚ ਜਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਰੋੜੀਕਪੂਰਾ,ਬਲਾਕ ਬਾਜਾਖਾਨਾ ਦੇ ਪ੍ਰਧਾਨ ਗੁਰਜੀਤ ਸਿੰਘ ਨੰਬਰਦਾਰ ਦਬੜੀਖਾਨਾ, ਗੁਰਮੇਲ ਸਿੰਘ ਚੈਨਾ, ਜਸਵੰਤ ਸਿੰਘ ਚੰਦਭਾਨ, ਬਲਜੀਤ ਸਿੰਘ ਹਰੀਨੌਂ ਅਤੇ ਨੈਬ ਸਿੰਘ ਢੈਪਈ ਨੇ ਧਰਨੇ ਨੂੰ ਸੰਬੋਧਨ ਕੀਤਾ।
ਉਹਨਾਂ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਅਤੇ ਦੱਸਿਆ ਕਿ ਜਿਨ੍ਹਾਂ ਟਾਈਮ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਸ ਸਮੇਂ ਤੱਕ ਧਰਨੇ ਇਸੇ ਤਰ੍ਹਾਂ ਟੋਲ ਪਲਾਜ਼ਿਆ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਵਿੱਚ, ਰਿਲਾਇੰਸ ਪੈਟਰੋਲ ਪੰਪਾਂ ਅਤੇ ਭਾਜਪਾ ਦੇ ਲੀਡਰਾਂ ਦਾ ਘਿਰਾਓ ਜਾਰੀ ਰਹੇਗਾ।
ਅੱਜ ਦੇ ਧਰਨੇ ਵਿੱਚ ਔਰਤਾਂ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜਿਲਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ,ਜਸਪ੍ਰੀਤ ਸਿੰਘ ਕੁਹਾਰਵਾਲਾ, ਰਾਜਵਿੰਦਰ ਸਿੰਘ ਬਹਿਬਲ ਕਲਾਂ,ਬਲਵਿੰਦਰ ਸਿੰਘ ਰੋੜੀਕਪੂਰਾ, ਬਲਵਿੰਦਰ ਸਿੰਘ ਰਾਮੂੰਵਾਲਾ,ਸੁਖਵੀਰ ਸਿੰਘ ਚੰਦਭਾਨ, ਬਲਜੀਤ ਸਿੰਘ ਰਾਮੇਆਣਾ, ਗੁਰਮੱਖ ਸਿੰਘ ਨਾਨਕਸਰ,ਜਸਵਿੰਦਰ ਸਿੰਘ ਕੋਠੇ ਬਠਿੰਡਾ,ਹਰਮੇਲ ਸਿੰਘ ਰੋਮਾਣਾ ਅਲਬੇਲ, ਭੁਪਿੰਦਰ ਸਿੰਘ ਕੋਠੇ ਮੱਲ, ਸੁਖਰਾਜ ਸਿੰਘ ਕੋਠੇ ਮਹਿਲੜ,ਫੂਲਾ ਸਿੰਘ ਬਿਸ਼ਨੰਦੀ,ਸੁਖਮੰਦਰ ਸਿੰਘ ਢੈਪਈ,ਬਸੰਤ ਸਿੰਘ ਚੰਦਭਾਨ,ਬਲਵਿੰਦਰ ਸਿੰਘ ਰੋਮਾਣਾ ਅਲਬੇਲ ਸਿੰਘ, ਅਮਨਦੀਪ ਸਿੰਘ ਨਾਨਕਸਰ ਆਦਿ ਹਾਜ਼ਰ ਸਨ।