ਹਰੀਸ਼ ਕਾਲੜਾ
- ਕਿਸਾਨਾਂ ਨੂੰ ਯੂਰੀਆਂ ਅਤੇ ਬੀਜ ਦੀ ਘਾਟ ਨਹੀਂ ਆਵੇਗੀ-ਪਰਮਜੀਤ ਸਿੰਘ ਅਬਿਆਣਾ
ਨੂਰਪੁਰ ਬੇਦੀ 24 ਨਵੰਬਰ 2020 - ਨੰਗਲ ਅਬਿਆਣਾ ਦੇ ਅਗਾਂਹ ਵਧੂ ਕਿਸਾਨ ਪਰਮਜੀਤ ਸਿੰਘ ਨੇ ਰੇਲ ਗੱਡੀਆਂ ਸੁਰੂ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਹਰ ਵਰਗ ਦੀ ਮੁਸ਼ਕਿਲ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਇਹ ਸੂਬੇ ਦੀ ਤਰੱਕੀ ਅਤੇ ਭਲਾਈ ਦੇ ਸੰਕੇਤ ਹਨ ਅਤੇ ਇਸ ਨਾਲ ਸਾਡੇ ਸੂਬੇ ਦੀ ਆਰਥਿਕਤਾ ਮਜਬੂਤ ਹੋਵੇਗੀ।
ਨੰਗਲ ਅਬਿਆਣਾ ਦੇ ਅਗਾਂਹ ਵਧੂ ਕਿਸਾਨ ਪਰਮਜੀਤ ਸਿੰਘ ਜਿਸ ਨੇ ਫਸਲੀ ਵਿਭਿੰਨਤਾ ਅਪਣਾ ਕੇ ਸਮੇਂ ਦੇ ਹਾਣੀ ਬਣਨ ਲਈ ਕਿਸਾਨਾਂ ਨੂੰ ਨਵੀਂ ਪ੍ਰਰੇਣਾ ਦਿਖਾਈ ਹੈ ਉਹ ਅੱਜ ਹੋਰ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਲਗਭਗ 2 ਮਹੀਨੇ ਬਾਅਦ ਪੰਜਾਬ ਵਿੱਚ ਸੁਰੂ ਹੋਈਆਂ ਰੇਲ ਗੱਡੀਆਂ ਬਾਰੇ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਹਰ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜਦੂਰ ਜੋ ਦੂਜੇ ਰਾਜਾਂ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਆਪਣੇ ਘਰਾਂ ਨੂੰ ਆਉਂਦੇ ਜਾਉਂਦੇ ਹਨ, ਉਹ ਰੇਲ ਗੱਡੀਆਂ ਬੰਦ ਹੋਣ ਨਾਲ ਬਹੁਤ ਪ੍ਰਭਾਵਿੱਤ ਹੋਏ ਕਿਉਂਕਿ ਬੱਸਾਂ ਰਾਹੀ ਹਜ਼ਾਰਾ ਕਿਲੋਮੀਟਰ ਦਾ ਸਫਰ ਤੈਅ ਕਰਨਾ ਬਹੁਤ ਮੁਸ਼ਕਿਲ ਹੈ।
ਉਹਨਾਂ ਕਿਹਾ ਕਿ ਰੇਲ ਗੱਡੀਆਂ ਚੱਲਣ ਨਾਲ ਕਿਸਾਨਾ ਨੂੰ ਯੂਰੀਆ ਅਤੇ ਬੀਜ ਦੀ ਕਿੱਲਤ ਤੋਂ ਛੂਟਕਾਰਾ ਮਿਲੇਗਾ ਜੋ ਯੂਰੀਆ ਅਤੇ ਬੀਜ ਵਿਕਰੇਤਾ ਇਸ ਘਾਟ ਨਾਲ ਪਰੇਸ਼ਾਨ ਸਨ ਉਹ ਵੀ ਕਿਸਾਨਾਂ ਨੂੰ ਲੋੜੀਦਾ ਯੂਰੀਆ ਅਤੇ ਬੀਜ ਉਪਲੱਬਧ ਕਰਵਾ ਦੇਣਗੇ। ਉਹਨਾਂ ਕਿਹਾ ਕਿ ਕਾਰਖਾਨੇਦਾਰਾਂ ਵਲੋਂ ਕੱਚਾ ਮਾਲ ਬਾਹਰਲੇ ਰਾਜਾਂ ਨੂੰ ਲੈ ਕੇ ਆਉਣ ਤੇ ਤਿਆਰ ਮਾਲ ਨੂੰ ਭੇਜਣ ਵਿੱਚ ਆਉਣ ਵਾਲੀ ਔਕੜ ਵੀ ਦੂਰ ਹੋਵੇਗੀ। ਉਹਨਾਂ ਦੀ ਆਰਥਿਕਤਾ ਵੀ ਮਜਬੂਤ ਹੋਵੇਗੀ। ਇਸ ਤੋਂ ਇਲਾਵਾ ਦੂਜੇ ਰਾਜਾਂ ਜਿਵੇਂ ਕਿ ਕੋਟਾ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਵਿਦਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਵੀ ਰੇਲ ਗੱਡੀਆਂ ਰਾਹੀਂ ਸਫਰ ਕਰ ਸਕਣਗ। ਦੇਸ਼ ਦੀ ਸੇਵਾ ਵਿੱਚ ਲੱਗੇ ਜਵਾਨ ਜੋ ਘਰਾਂ ਨੂੰ ਪਰਤਨ ਲਈ ਬਹੁਤ ਮੁਸ਼ਕਿਲ ਵਿੱਚ ਸਨ ਉਹ ਵੀ ਅਸਾਨੀ ਨਾਲ ਛੁੱਟੀ ਕੱਟਣ ਘਰ ਆਉਣਗੇ ਜਿਸ ਨਾਲ ਉਹਨਾਂ ਦੇ ਪਰਿਵਾਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ।
ਉਸਨੇ ਦੱਸਿਆ ਕਿ ਰੇਲ ਗੱਡੀਆਂ ਚੱਲਣ ਨਾਲ ਹਰ ਵਰਗ ਖੁਸ਼ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਜਿਹਨਾਂ ਨੇ ਆਪਣੀ ਸੂਝ-ਬੂਝ ਨਾਲ ਸਾਡੇ ਕਿਸਾਨ ਭਰਾਵਾਂ ਨੂੰ ਅਪੀਲ ਕਰਕੇ ਰੇਲ ਗੱਡੀਆਂ ਚਲਾਉਣ ਲਈ ਰਜਾਮਦ ਕੀਤਾ ਉਹਨਾਂ ਕਿਹਾ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਮਜਬੂਤ ਹੋਵੇਗੀ ਅਤੇ ਹਰ ਵਰਗ ਖੁਸ਼ਹਾਲ ਹੋਵੇਗਾ।
ਇਸ ਮੋਕੇ ਹੋਰ ਕਿਸਾਨਾਂ ਇੰਦਰਜੀਤ ਸਿੰਘ ਨੰਗਲ, ਗੁਰਚੈਨ ਸਿੰਘ ਬਜਰੂੜ ਸਾਬਕਾ ਸਰਪੰਚ, ਸੁਖਪਾਲ ਸਿੰਘ, ਪਰਮਜੀਤ ਕੌਰ ਐਮ ਕੇ ਫਰੁੱਟ, ਡਾਕਟਰ ਸੁਖਵਿੰਦਰ ਸਿੰਘ ਨੇ ਰੇਲ ਗੱਡੀਆਂ ਦੀ ਸੁਰੂਆਤ ਨਾਲ ਪੰਜਾਬ ਦੇ ਵਿੱਚ ਆਉਣ ਵਾਲੀ ਖੁਸ਼ਹਾਲੀ ਤੇ ਤਰੱਕੀ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਹੁਣ ਤਰੱਕੀ ਤੇ ਖੁਸ਼ਹਾਲੀ ਦੀ ਗਤੀ ਹੋਰ ਤੇਜ ਹੋ ਜਾਵੇਗੀ।