- ਭਾਕਿਯੂ ਡਕੌਂਦਾ ਦੀ ਅਗਵਾਈ ਵਿੱਚ ਧਰਨਾ 10 ਵੇਂ ਦਿਨ ਵਿੱਚ ਦਾਖਲ
ਮਨਿੰਦਰਜੀਤ ਸਿੱਧੂ
ਜੈਤੋ, 10 ਅਕਤੂਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਸਟੇਸ਼ਨ ਉੱਪਰ ਅਣਮਿੱਥੇ ਸਮੇਂ ਲਈ ਆਰਡੀਨੈਂਸਾਂ ਖਿਲਾਫ ਚੱਲ ਰਿਹਾ ਧਰਨਾ 10ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ।ਅੱਜ 10ਵੇਂ ਦਿਨ ਦੇ ਧਰਨੇ ਵਿੱਚ ਮਾਸਟਰ ਹਰਜਿੰਦਰ ਸਿੰਘ ਹਰੀਨੌ, ਧਰਮਪਾਲ ਸਿੰਘ ਰੋੜੀਕਪੂਰਾ ਅਤੇ ਰਾਗੀ ਬੇਅੰਤ ਸਿੰਘ ਸਿੱਧੂ ਰਾਮੇਆਣਾ, ਰਵਿੰਦਰ ਸਿੰਘ ਢੈਪਈ ਨੇ ਧਰਨੇ ਵਿੱਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕੀਤਾ।
ਬਲਾਕ ਜੈਤੋ ਦੇ ਆਗੂ ਸੁਖਮੰਦਰ ਸਿੰਘ ਢੈਪਈ ਨੇ ਦੱਸਿਆ ਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਚੱਲੇਗਾ ਅਤੇ ਕਿਸਾਨਾਂ ਦੇ ਹੱਕਾਂ ਉੱਪਰ ਡਾਕੇ ਮਾਰਨ ਵਾਲੀ ਅਤੇ ਕਾਲੇ ਕਾਨੂੰਨ ਬਣਾਉਣ ਵਾਲੀ ਮੋਦੀ ਸਰਕਾਰ ਨੂੰ ਮਜਬੂਰਨ ਸਾਡੀ ਗੱਲ ਸੁਣਨੀ ਪਵੇਗੀ।ਅੱਜ ਫਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਦੇ ਕਾਫਲੇ ਪਹੁੰਚੇ ਅਤੇ ਇਸ ਮੌਕੇ ਸੁਖਦੇਵ ਸਿੰਘ ਰੋੜੀਕਪੂਰਾ, ਨਾਇਬ ਸਿੰਘ ਚਹਿਲ ਢੈਪਈ , ਗੁਰਬਿੰਦਰ ਸਿੰਘ ਚੰਦਭਾਨ,ਬਲਵੀਰ ਸਿੰਘ ਰੋੜੀਕਪੂਰਾ, ਰੇਸ਼ਮ ਸਿੰਘ ਚੱਕ ਭਾਗ, ਮਲਕੀਤ ਸਿੰਘ ਹਰੀਨੌਂ, ਗੁਰਮੱਖ ਸਿੰਘ ਨਾਨਕਸਰ, ਗੁਰਤੇਜ ਸਿੰਘ ਕੁਹਾਰਵਾਲਾ ਗੁਰਨਾਮ ਸਿੰਘ ਢੈਪਈ, ਫੂਲਾ ਸਿੰਘ ਬਿਸ਼ਨੰਦੀ, ਰੇਸ਼ਮ ਜੱਗਾ ਢੈਪਈ, ਹਰਮੇਲ ਸਿੰਘ ਚੈਨਾ, ਬਲਵੀਰ ਸਿੰਘ ਬਹਿਬਲ ਕਲਾਂ, ਸ਼ਮਸ਼ੇਰ ਸਿੰਘ ਚੈਨਾ, ਬੇਅੰਤ ਸਿੰਘ ਰਾਮੂੰਵਾਲਾ ਬਲਜੀਤ ਸਿੰਘ ਗੁਰਤੇਜ ਸਿੰਘ ਨਾਨਕਸਰ ਗੁਰਿੰਦਰ ਸਿੰਘ ਰਾਮੇਆਣਾ, ਹਸ਼ਿਆਰ ਸਿੰਘ ਰੋੜੀਕਪੂਰਾ ਅਤੇ ਔਰਤਾਂ ਦੇ ਆਗੂ ਅੰਗਰੇਜ ਕੌਰ ਰੋੜੀਕਪੂਰਾ, ਬਲਵਿੰਦਰ ਕੌਰ ਰਾਮੂੰਵਾਲਾ, ਨਸੀਬ ਕੌਰ ਚੈਨਾ, ਮਲਕੀਤ ਕੌਰ ਰੋੜੀਕਪੂਰਾ ਅਤੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।