ਸੰਜੀਵ ਸੂਦ
- ਅੱਜ 15 ਹਜ਼ਾਰ ਕਿਸਾਨਾਂ ਲਈ ਆਇਆ ਲੰਗਰ
ਲੁਧਿਆਣਾ, 5 ਨਵੰਬਰ 2020 - ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਟੋਲ ਪਲਾਜ਼ਿਆਂ ਨੂੰ ਘੇਰਿਆ ਹੋਇਆ ਹੈ, ਉੱਥੇ ਹੀ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਦਿਨ ਰਾਤ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ, ਅਜਿਹੇ 'ਚ ਕਿਸਾਨਾਂ ਨੂੰ ਰੋਜ਼ਾਨਾ ਲੰਗਰ ਛਕਾਇਆ ਜਾਂਦਾ ਹੈ, ਹਜ਼ਾਰਾਂ ਦੀ ਤਦਾਦ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ, ਧਰਨਾ ਕਿਸਾਨਾਂ ਦਾ ਹੈ ਪਰ ਲੰਗਰ ਲਈ ਕਿਸੇ ਨੂੰ ਮਨਾਹੀ ਨਹੀਂ ਹੈ ਕਿਸਾਨਾਂ ਦੇ ਨਾਲ ਸੁਰੱਖਿਆ 'ਚ ਤੈਨਾਤ ਪੁਲਿਸ ਮੁਲਾਜ਼ਮ, ਟੋਲ ਪਲਾਜ਼ਾ ਮੁਲਾਜ਼ਮ ਵੀ ਇਹ ਲੰਗਰ ਛਕਦੇ ਹਨ।
ਲੰਗਰ ਦੀ ਸੇਵਾ ਕਰਨ ਵਾਲੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਲੰਗਰ ਲਿਆਉਂਦੇ ਹਨ, ਸੰਤਾਂ ਮਹਾਂਪੁਰਸ਼ਾਂ ਵੱਲੋਂ ਇਸ ਦੀ ਸੇਵਾ ਕੀਤੀ ਜਾਂਦੀ ਹੈ, ਉਹਨਾਂ ਕਿਹਾ ਕਿ ਦਿਨ ਰਾਤ ਕਿਸਾਨਾਂ ਲਈ ਲੰਗਰ ਬਣਦਾ ਹੈ ਪਰ ਅੱਜ ਲੋੜ ਦੇ ਮੁਤਾਬਕ 10 ਤੋਂ 15 ਹਜ਼ਾਰ ਲੋਕਾਂ ਦਾ ਉਹ ਲੰਗਰ ਲੈ ਕੇ ਆਏ ਨੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਲੰਗਰ ਲਈ ਕਿਸੇ ਨੂੰ ਮਨਾਹੀ ਨਹੀਂ ਇਹ ਗੁਰੂ ਕਾ ਲੰਗਰ ਹੈ ਕੋਈ ਵੀ ਆ ਕੇ ਛਕ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਲਈ ਦਿਨ ਰਾਤ ਲੰਗਰ ਤਿਆਰ ਕੀਤਾ ਜਾਂਦਾ ਹੈ ਕਿਸਾਨਾਂ ਦੀ ਲੋੜ ਮੁਤਾਬਿਕ ਲੰਗਰ ਲਿਆਂਦਾ ਗਿਆ, ਉਨ੍ਹਾਂ ਕਿਹਾ ਕਿ ਪਿੰਡਾਂ ਚੋਂ ਵੀ ਸੇਵਾ ਆਉਂਦੀ ਹੈ, ਅਤੇ ਨਾਲ ਹੀ ਵੱਡੀ ਤਦਾਦ 'ਚ ਅੱਜ ਬੀਬੀਆਂ ਵੱਲੋਂ ਲੰਗਰ ਬਣਾਇਆ ਗਿਆ 5 ਤੋਂ 6 ਕੁਇੰਟਲ ਆਟਾ ਗੁਨਿਆਂ ਗਿਆ ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਵੀ ਇਹ ਸੇਵਾ ਆਉਂਦੀ ਹੈ।