ਸੰਜੀਵ ਸੂਦ
- ਨਿਟਵਿਅਰ ਦੇ ਨਾਲ ਸਾਈਕਲ ਇੰਡਸਟਰੀ ਦਾ ਵੀ ਬੁਰਾ ਹਾਲ
ਲੁਧਿਆਣਾ, 6 ਨਵੰਬਰ 2020 - ਕਿਸਾਨ ਅੰਦੋਲਨ ਕਾਰਨ ਮਾਲ ਗੱਡੀਆਂ ਬੰਦ ਹੋਣ ਕਾਰਨ ਲੁਧਿਆਣਾ ਦੀ ਇੰਡਸਟਰੀ ਲਗਾਤਾਰ ਘਾਟੇ ਵੱਲ ਜਾ ਰਹੀ ਹੈ, ਲੁਧਿਆਣਾ ਵਿੱਚ ਉੱਨ ਦੇ ਕੱਪੜਿਆਂ ਦੀ ਇੰਡਸਟਰੀ ਇਸ ਵਾਰ ਵੱਡੇ ਘਾਟੇ ਵਿੱਚ ਹੈ ਕਿਉਂਕਿ ਮਾਲਗੱਡੀਆਂ ਬੰਦ ਹੋਣ ਕਰਕੇ ਵਪਾਰੀਆਂ ਦਾ ਬਣਿਆ ਮਾਲ ਬਾਹਰ ਨਹੀਂ ਜਾ ਰਿਹਾ, ਲੁਧਿਆਣਾ ਤੋਂ ਉੱਨ ਦਾ ਕੱਪੜਾ ਜੰਮੂ-ਕਸ਼ਮੀਰ ਹਰਿਆਣਾ ਹਿਮਾਚਲ ਅਤੇ ਹੋਰਨਾ ਸੂਬਿਆਂ ਦੇ ਵਿੱਚ ਜਾਂਦਾ ਹੈ ਪਰ ਇਸ ਵਾਰ ਉਨ੍ਹਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਿਹਾ ਹੈ ਅਤੇ ਦੀਵਾਲੀ ਫਿੱਕੀ ਹੋ ਗਈ ਹੈ।
ਲੁਧਿਆਣਾ ਨਿਟਵਿਅਰ ਕਾਰਪੋਰੇਸ਼ਨ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ 5 ਹਜ਼ਾਰ ਕਰੋੜ ਦਾ ਇਸ ਵਾਰ ਘਾਟਾ ਪੈਣ ਵਾਲਾ ਹੈ, ਉਨ੍ਹਾਂ ਕਿਹਾ ਕਿ ਉਹਨਾਂ ਦਾ ਕੰਮ ਸੀਜ਼ਨ ਨਾਲ ਸਬੰਧਤ ਹੈ ਪਰ ਏਸ ਸਾਲ ਆਰਡਰ ਬਾਹਰ ਨਹੀਂ ਜਾ ਪਾ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਾਲ ਦੀਵਾਲੀ ਫਿੱਕੀ ਰਹਿਣ ਵਾਲੀ ਹੈ, ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰ ਬਿਲਕੁਲ ਖਤਮ ਹੋਣ ਕੰਡੇ ਹਨ, ਛੋਟੀਆਂ ਫੈਕਟਰੀਆਂ ਬੰਦ ਹੋ ਰਹੀਆਂ ਨੇ। ਉਧਰ ਇੰਟਰਨੈਸ਼ਨਲ ਸਾਈਕਲ ਗੇਅਰ ਦੇ ਮਲਿਕ ਭਾਰਤ ਭੂਸ਼ਣ ਨੇ ਦੱਸਿਆ ਕਿ ਕਿਵੇਂ ਸਾਈਕਲ ਇੰਡਸਟਰੀ ਕੋਰੋਨਾ ਦੇ ਦੌਰਾਨ ਕਾਫ਼ੀ ਵਧੀ ਫੁਲੀ ਸੀ ਪਰ ਹੁਣ ਕੰਟੇਨਰ ਰੁਕੇ ਹੋਏ ਨੇ ਅਤੇ ਆਰਡਰ ਬਾਹਰ ਨਹੀਂ ਜਾ ਰਹੇ।