ਚੰਡੀਗੜ੍ਹ, 21 ਅਕਤੂਬਰ 2020 - ਕਿਸਾਨ ਜਥੇਬੰਦੀਆਂ ਬੈਠਕ ਦੌਰਾਨ ਅੱਜ ਰਿਲਾਇੰਸ ਪੰਪਾਂ ਦੇ ਡੀਲਰਾਂ ਵਲੋਂ ਜਬਰਦਸਤ ਹੰਗਾਮਾਂ ਕੀਤਾ ਗਿਆ। ਜਿਸ ਤੋਂ ਬਾਅਦ ਕਿਸਾਨ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਰਿਲਾਇੰਸ ਪੰਪਾਂ ਦੇ ਡੀਲਰਾਂ ਦੀ ਮੀਟਿੰਗ ਹੋਈ। ਜਿਸ 'ਚ ਉਨ੍ਹਾਂ ਵੱਲੋਂ ਹੰਗਾਮੇ ਲਈ ਬਿਨਾਂ ਸ਼ਰਤ ਮੁਆਫੀ ਮੰਗੀ ਗਈ। ਜਿਸ ਤੋਂ ਬਾਅਦ ਪੰਪ ਮਾਲਕਾਂ ਨੇ ਮੀਡੀਆ ਸਾਹਮਣੇ ਵੀ ਆ ਕੇ ਕਿਸਾਨਾਂ ਕੋਲੋਂ ਮੁਆਫੀ ਮੰਗੀ ਅਤੇ ਕਿਸਾਨਾਂ ਵੱਲੋਂ ਰਿਲਾਇੰਸ ਪੈਟਰੋਲ ਪੰਪਾਂ ਦੇ ਆਮ ਡੀਲਰਾਂ ਨੂੰ ਵੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/2205180879625330