ਪੰਜਾਬ ਨੇ ਸੀ ਬੀ ਆਈ ਵੱਲੋਂ ਕੇਸਾਂ ਦੀ ਜਾਂਚ ਲਈ ਦਿੱਤੀ ਆਮ ਸਹਿਮਤੀ ਵਾਪਸ ਲਈ
ਚੰਡੀਗੜ੍ਹ, 9 ਨਵੰਬਰ, 2020 : ਦੇਸ਼ ਭਰ ਦੇ ਕਈ ਹੋਰ ਵਿਰੋਧੀ ਧਿਰ ਸਾਸ਼ਤ ਰਾਜਾਂ ਮਗਰੋਂ ਪੰਜਾਬ ਨੇ ਵੀ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਵੱਲੋਂ ਸੂਬੇ ਵਿਚ ਕੇਸਾਂ ਦੀ ਪੜਤਾਲ ਲਈ ਦਿੱਤੀ ਆਮ ਮਨਜ਼ੂਰੀ ਵਾਪਸ ਲੈ ਲਈ ਹੈ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦੇ ਤਹਿਤ ਦਿੱਤੀ ਇਹ ਮਨਜ਼ੂਰੀ ਵਾਪਸ ਲੈ ਲਈ ਹੈ। ਇਸ ਬਾਬਤ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਆਮ ਤੌਰ ਦਿੱਤੀ ਗਈ ਪ੍ਰਵਾਨਗੀ ਹੁਣ ਪੰਜਾਬ ਸਰਕਾਰ ਦੀ ਰਜ਼ਾਮੰਦੀ ਅਨੁਸਾਰ ਵਾਪਸ ਲਈ ਜਾਂਦੀ ਹੈ।ਹੁਣ ਪੰਜਾਬ ਸਰਕਾਰ ਦੀ ਕੇਸ ਦਰ ਕੇਸ ਆਧਾਰ ’ਤੇ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ।
ਪੰਜਾਬ ਤੋਂ ਪਹਿਲਾਂ ਝਾਰਖੰਡ, ਪੱਛਮੀ ਬੰਗਾਲ, ਰਾਜਸਥਾਨ, ਮਹਾਰਾਸ਼ਟਰ ਤੇ ਕੇਰਲਾ ਇਹ ਆਮ ਸਹਿਮਤੀ ਵਾਪਸ ਲੈ ਚੁੱਕੇ ਹਨ।