ਰਵੀ ਜੱਖੂ
ਸਿੰਘੂ ਬਾਰਡਰ, 15ਦਸੰਬਰ 2020 - ‘ਦੇਸ਼ ਦੀ ਮਿੱਟੀ ਦਾ ਸੰਘਰਸ਼’ ਦੇ ਨਾਅਰਿਆਂ ਨਾਲ ਗੂੰਜ ਰਿਹਾ ਕਿਸਾਨੀ ਸੰਘਰਸ਼ ਲੋਕ ਲਹਿਰ ਬਣਦਾ ਜਾ ਰਿਹਾ ਹੈ। ਇਸੇ ਮਿੱਟੀ ਦੇ ਮੋਹ ਨਾਲ ਜੁੜਿਆ ਹਰ ਸ਼ਖਸ ਇਸ ਲੋਕ ਲਹਿਰ ਵਿੱਚ ਆਪਣ ਯੋਗਦਾਨ ਪਾ ਰਿਹਾ। ਦੇਸ਼ ਦਾ ਕਿਸਾਨ ਇੱਕ ਝੰਡੇ ਹੇਠ ਦਿੱਲੀ ਬਾਰਡਰ 'ਤੇ ਆ ਬੈਠਾ ਹੈ।
ਇਸੇ ਸੰਘਰਸ਼ੀ ਲਹਿਰ ਵਿੱਚ ਹਿੱਸਾ ਪਾਉਣ ਨਵਾਂਸ਼ਹਿਰ ਦਾ ਸਤਨਾਮ ਸਿੰਘ ਜੋ ਹੁਣ ਵਿਦੇਸ਼ੀ ਧਰਤੀ ਹੌਲੈਂਡ ਵਿੱਚ ਰਹਿੰਦਾ ਹੈ ਪਰ ਅੱਜ ਲੋੜ ਪੈਣ ‘ਤੇ ਆਪਣੀ ਜਨਮ ਧਰਤੀ ਪੰਜਾਬ ਦੀ ਮਿੱਟੀ ਨਾਲ ਮੋਹ ਦੀਆਂ ਤੰਦਾਂ ਪੁਗਾਉਣ ਲਈ ਆਪਣੇ ਪਰਿਵਾਰ ਨਾਲ ਇਸ ਸੰਘਰਸ਼ੀ ਘੋਲ ਵਿੱਚ ਆ ਖੜਿਆ ।
ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਪਹਿਲਾਂ ਇਸ ਸੰਘਰਸ਼ ਵਿੱਚ ਇਕੱਲਾ ਆਇਆ। ਫਿਰ ਵਾਪਸ ਨਵਾਂ ਸ਼ਹਿਰ ਜਾ ਕਿ ਆਪਣੀ ਵਾਈਫ਼, ਦੋ ਪੁੱਤ ਅਤੇ ਦੋ ਧੀਆਂ ਸਮੇਤ ਆ ਖੜਿਆ। ਹੱਥ ਵਿੱਚ ਬੈਨਰ ਲੈ ਬੱਚੇ ਜਿੱਥੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਉੱਥੇ ਹੀ ਕਿਤਾਬਾਂ ਲੈ ਆਪ ਪੜਾਈ ਵੀ ਪੂਰੀ ਕਰ ਰਹੇ ਹਨ ।