ਕੁੰਡਲੀ ਬਾਰਡਰ, 17 ਦਸੰਬਰ 2020 - ਕਿਸਾਨ ਅੰਦੋਲਨ 'ਚ ਆਪਣੇ ਹੱਕਾਂ ਦੀ ਮੰਗ ਕਰਦਾ ਹੋਇਆ ਅੱਜ ਇੱਕ ਹੋਰ ਨੌਜਵਾਨ ਕੁਰਬਾਨ ਹੋ ਗਿਆ। ਨੌਜਵਾਨ 36-37 ਸਾਲ ਦੀ ਉਮਰ ਦਾ ਭੀਮ ਸਿੰਘ ਝਨੇੜੀ (ਸੰਗਰੂਰ) ਹੁਣ ਫਤਹਿਗੜ੍ਹ ਛੰਨਾ ਆਪਣੇ ਸਹੁਰੇ ਘਰ ਰਹਿੰਦਾ ਸੀ ਤੇ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਲਈ ਕੁੰਡਲੀ ਬਾਰਡਰ 'ਤੇ ਪਹੁੰਚਿਆ ਸੀ।
ਨੌਜਵਾਨ ਭੀਮ ਸਿੰਘ ਲੰਘੀ ਦੇਰ ਰਾਤ ਬਾਥਰੂਮ ਕਰਨ ਟਰਾਲੀ 'ਚੋਂ ਉੱਠਿਆ ਅਤੇ ਪੁਲ 'ਤੇ ਇੱਕ ਪਾਸੇ ਡੂੰਘੇ ਨਾਲੇ 'ਚ ਜਾ ਡਿੱਗਿਆ। ਜਿਸ ਨਾਲ ਸਾਰੀ ਰਾਤ ਨੌਜਵਾਨ ਨਾਲੇ 'ਚ ਪਿਆ ਰਿਹਾ ਤੇ ਠੰਢ 'ਚ ਦਮ ਤੋੜ ਗਿਆ। ਨੌਜਵਾਨ ਆਪਣੇ ਪਿੱਛੇ ਰੋਂਦੇ ਵਿਲਕਦੇ ਮਾਪੇ, ਘਰਵਾਲੀ ਤੇ 15 ਸਾਲ ਦੀ ਕੁੜੀ ਤੇ 5 ਸਾਲਾ ਦਾ ਮੁੰਡਾ ਛੱਡ ਗਿਆ।।
ਹਰ ਰੋਜ਼ ਕਿਸੇ ਨਾ ਕਿਸੇ ਕਿਸਾਨ ਦੀ ਇਸ ਧਰਨੇ 'ਚ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।