ਰਵੀ ਜੱਖੂ
ਨਵੀਂ ਦਿੱਲੀ, 23 ਦਸੰਬਰ 2020 - ਕਿਸਾਨ ਸਰਕਾਰ ਨਾਲ ਵਾਰਤਾ ਕਰਨ ਲਈ ਤਿਆਰ ਨੇ, ਪਰ ਕਿਸਾਨ ਇੰਤਜ਼ਾਰ ਕਰ ਹੇ ਨੇ ਕਿ ਸਰਕਾਰ ਠੰਢੇ ਦਿਮਾਗ ਨਾਲ ਸੋਚ ਵਿਚਾਰ ਕੇ ਮੀਟਿੰਗ ਕਰਨ ਬਾਰੇ ਕਦੋਂ ਤੈਅ ਕਰਦੀ ਹੈ। ਕਿਸਾਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸੋਧਾਂ ਨੂੰ ਦੁਹਰਾਉਣ ਦੀ ਬਜਾਇ ਕੋਈ ਠੋਸ ਪ੍ਰਸਤਾਵ ਲਿਖਤ 'ਚ ਭੇਜੋ ਤਾਂ ਜੋ ਉਸਨੂੰ ਅਜੰਡਾ ਬਣਾ ਕੇ ਦੁਬਾਰਾ ਤੋਂ ਗੱਲਬਾਤ ਕਰਨ ਲਈ ਯੋਜਨਾ ਬਣਾਈ ਜਾਏ।
ਕਿਸਾਨਾਂ ਦੁਆਰਾ ਕੇਂਦਰ ਦੀ ਭੇਜੀ ਲੰਬੀ ਚਿੱਠੀ ਦਾ ਕਿਸਾਨਾਂ ਦੁਆਰਾ ਪਆਇੰਟ ਦਰ ਪੁਆਇੰਟ ਜਵਾਬ ਦਿੱਤਾ ਗਿਆ। ਯੋਗੇਂਦਰ ਯਾਦਵ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੁਆਰਾ ਭੇਜੀ ਚਿੱਠੀ 'ਚ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਤੋੜਨ ਦਾ ਨਿਰੰਤਰ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚਿੱਠੀ 'ਚ ਦਿੱਤੇ ਬੇਮਤਲਬ ਦੇ ਤਰਕ ਇਸ ਸੰਘਰਸ਼ ਨੂੰ ਤੋੜਨ ਵੱਲ੍ਹ ਇਸ਼ਾਰਾ ਕਰਦੇ ਹਨ। ਕਿਸਾਨਾਂ ਦਾ ਸਟੈਂਡ ਹਾਲੇ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸਪਸ਼ਟ ਹੈ। ਸਰਕਾਰ ਚਲਾਕੀ ਕਰ ਰਹੀ ਹੈ। ਇਸ ਲਈ ਕਿਸਾਨਾਂ ਨੂੰ ਕੋਈ ਵੀ ਸੋਧ ਮਨਜ਼ੂਰ ਨਹੀਂ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/399622264822018
">http://