← ਪਿਛੇ ਪਰਤੋ
ਰਵੀ ਜੱਖੂ ਸਿੰਘੂ ਬਾਰਡਰ 26ਦਸੰਬਰ 2020 - 'ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ' ਸੰਤ ਰਾਮ ਉਦਾਸੀ ਦੀਆ ਲਿਖੀਆਂ ਇਹ ਲਾਈਨਾਂ ਦਿੱਲੀ ਦੀਆ ਬਰੂਹਾਂ ‘ਤੇ ਮਘੇ ਕਿਸਾਨੀ ਘੋਲ 'ਤੇ ਪੂਰੀ ਤਰ੍ਹਾਂ ਢੱਕਵੀਆਂ ਬੈਠਦੀਆਂ ਨੇ। ਇਸੇ ਕਿਸਾਨੀ ਘੋਲ ਵਿੱਚ ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਰੁਲ਼ਦਾ ਸਿੰਘ (63) ਸਰੀਰ ਪੱਖੋਂ ਅਜਾਹਿਜ ਹੈ ਅਤੇ ਇੱਕ ਲੱਤ ਭਾਰ ਦਿੱਲੀ ਪਹੁੰਚਿਆ। ਕਿੱਤੇ ਵੱਜੋ ਚਾਹ ਦੀ ਦੁਕਾਨ ਕਰਦਾ ਰੁਲ਼ਦਾ ਸਿੰਘ ਦੱਸਦਾ ਹੈ ਕਿ ਉਸ ਦਿਨ ਵਿੱਚ 40 ਤੋਂ 50 ਕੱਪ ਚਾਹ ਵੇਚ ਦਿੰਦਾ ਹੈ ਚਾਹੇ ਉਸਦੀ ਆਪਣੀ ਕੋਈ ਜ਼ਮੀਨ ਨਹੀਂ ਪਰ ਹਾਲੇ ਵੀ ਉਸਦੀ ਜ਼ਮੀਰ ਜਾਗਦੀ ਹੈ ਤੇ ਉਹ ਇਸ ਕਿਸਾਨੀ ਘੋਲ ਵਿੱਚ ਆਪਣਾ ਹਿੱਸਾ ਪਾਉਣ ਆਇਆ ਹੈ। ਪਰਿਵਾਰ ਵਿੱਚ ਇੱਕ ਧੀ ਹੈ ਜਿਸਦਾ ਵਿਆਹ ਹੋ ਚੁੱਕਤ ਹੈ ਘਰਵਾਲ਼ੀ ਪਹਿਲਾ ਹੀ ਲੰਮੀ ਬਿਮਾਰੀ ਨੇ ਖੋਹ ਲਈ ਤੇ ਹੁਣ ਆਪਣੀ ਭੈਣ ਘਰ ਰਹਿੰਦਾ ਹੈ। ਚਾਹੇ ਰੁਲ਼ਦਾ ਸਿੰਘ ਇਕੱਲਾ ਹੀ ਘਰੋਂ ਇਸ ਘੋਲ ਵਿੱਚ ਪਹੁੰਚਿਆ ਪਰ ਆਪਣਾ ਨਾਲ ਹੌਸਲਾ ਉਹਨਾ ਲੱਖਾਂ ਕਿਸਾਨਾ ਦਾ ਚੁੱਕਿਆ ਹੋਇਆ ਜੋ ਇਸ ਕਿਸਾਨੀ ਘੋਲ ਵਿੱਚ ਹਿੱਸਾ ਪਾ ਰਹੇ ਨੇ। ਗੱਲਾਂ ਕਰਦਾ ਰੁਲ਼ਦਾ ਸਿੰਘ ਦੱਸਦਾ ਹੈ ਕਿ ਉਹ ਚਾਹ ਦਾ ਕੰਮ ਕਰਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹੈ ਕਿ ਖੇਤੀਬੜੀ ਦੇ ਕਾਨੂੰਨ ਵਾਪਸ ਕਰ ਲੈਣ। ਤਾਂ ਜੋ ਇਸ ਚਾਹ ਵੇਚਣ ਵਾਲੇ ਦੀ ਅਰਜ਼ ਵੀ ਪੂਰੀ ਹੋ ਸਕੇ।
Total Responses : 260