ਰਵੀ ਜੱਖੂ
ਸਿੰਘੂ ਬਾਰਡਰ, 4 ਦਸੰਬਰ 2020 - ਦੇਸ਼ ਦੀ ਹਾਕਮ ਧਿਰ ਵਲ਼ੋ ਦੇਸ਼ ਤੇ ਲਾਗੂ ਕੀਤੇ ਗਏ ਖੇਤੀ ਕਾਨੂੰਨ ਦੇ ਵਿਰੋਧ ਵੱਜੋ ਪੰਜਾਬ ਵਿੱਚੋਂ ਸ਼ੁਰੂ ਹੋਇਆਂ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ ਚਾਹੇ ਦੇਸ਼ ਦੀ ਸੱਤਾ ਤੇ ਕਾਬਜ਼ ਸਰਕਾਰ ਵਲ਼ੋ ਕਿਸਾਨ ਜਥੇਬੰਦੀਆਂ ਨਾਲ ਲੱਗਾਤਾਰ ਮੀਟਿੰਗਾਂ ਕੀਤੀ ਜਾ ਰਿਹਾ ਹਨ। ਪਰ ਹਾਲੇ ਤੱਕ ਵੀ ਕੋਈ ਹੱਲ ਲੱਭਦਾ ਨਜ਼ਰ ਨਹੀਂ ਆ ਰਿਹਾ।
ਹੁਣ ਸਰਕਾਰ ਨਾਲ ਭਲਕੇ ਹੋਣ ਜਾ ਰਹੀ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇਹੀ ਪੁੱਛਿਆਂ ਜਾਵੇਗਾ ਕਿ ਇਹ ਕਾਨੂੰਨ ਵਾਪਿਸ ਹੋ ਸਕਦੇ ਹਨ ਜਾ ਨਹੀਂ। ਇਸ ਦੇ ਨਾਲ ਹੀ ਕਿਸਾਨ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ ਤੋਂ ਆਪਣੀ ਅਗਲੀ ਰਣਨੀਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ 5 ਦਸੰਬਰ ਨੂੰ ਮੋਦੀ ਸਰਕਾਰ ਤੇ ਕਾਰਪੋਰੇਟ ਦੇ ਪੁਤਲੇ ਫੂਕੇ ਜਾਣਗੇ| 7 ਦਸੰਬਰ ਨੂੰ ਸਰਕਾਰ ਨੂੰ ਸਨਮਾਨ ਵਾਪਿਸ ਕੀਤੇ ਜਾਣਗੇ ਅਤੇ 8 ਦਸੰਬਰ ਨੂੰ ਪੂਰਾ ਦੇਸ਼ ਬੰਦ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੂਰੇ ਦੇਸ਼ ਦੇ ਫੋਲ ਪਲਾਜੇ ਵੀ ਬੰਦ ਕੀਤੇ ਜਾਣਗੇ ਜਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾ ਹੀ ਕਿਸਾਨਾਂ ਵਲ਼ੋ ਟੋਲ ਪਲਾਜੇ ਬੰਦ ਕੀਤੇ ਗਏ ਹਨ