← ਪਿਛੇ ਪਰਤੋ
ਅੰਮ੍ਰਿਤਸਰ : ਜਾਣੋ ਕਿਹੜੀ ਗੱਲੋਂ ਡੀ ਸੀ ਤੇ ਐਸ ਐਸ ਪੀ ਸਾਰੀ ਰਾਤ ਰਹੇ ਪੱਬਾਂ ਭਾਰ ਤੇ ਫਿਰ ਸਵੇਰੇ ਕੀ ਹੋਇਆ? ਬਿਆਸ, 24 ਨਵੰਬਰ, 2020 : ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਐਸ ਐਸ ਪੀ ਧਰੁਵ ਦਾਹੀਆ ਕੱਲ੍ਹ ਦੇਰ ਰਾਤ ਤੋਂ ਜੰਡਿਆਲਾ ਗੁਰੂ ਵਿਖੇ ਡਟੇ ਰਹੇ ਤੇ ਅੱਜ ਵੱਡੇ ਤੜਕੇ ਫੇਰ ਪਹੁੰਚ ਗਏ। ਮਾਮਲਾ ਅਸਲ ਵਿਚ ਇਹ ਸੀ ਕਿ ਕਿਸਾਨ ਮਜ਼ਦੁਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਵਿਖੇ ਫਿਰ ਤੋਂ ਰੇਲ ਲਾਈਨ ਰੋਕ ਲਈ ਹੈ ਤੇ ਐਲਾਨ ਕੀਤਾ ਹੈ ਕਿ ਕੋਈ ਵੀ ਮੁਸਾਫਰ ਗੱਡੀ ਨਹੀਂ ਲੰਘਣ ਦੇਣਗੇ। ਕੱਲ੍ਹ ਪੰਜਾਬ ਵਿਚ ਰੇਲਾਂ ਸ਼ੁਰੂ ਹੋਣ ਮਗਰੋਂ ਮੁੰਬਈ ਸੈਂਟਰਲ ਤੋਂ ਗੋਲਡਨ ਟੈਂਪਲ ਮੇਲ ਗੱਡੀ ਅੰਮ੍ਰਿਤਸਰ ਲਈ ਰਵਾਨਾ ਹੋਈਸੀ। ਡੀ ਸੀ ਤੇ ਐਸ ਐਸ ਪੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ 427 ਯਾਤਰੀਆਂ ਨੂੰ ਬਿਆਸ ਸਟੇਸ਼ਨ ’ਤੇ ਉਤਾਰ ਕੇ ਬੱਸਾਂ ਰਾਹੀਂ ਅੰਮ੍ਰਿਤਸਰ ਪਹੁੰਚਾਉਣ ਦੀ ਤਿਆਰ ਕਰ ਲਈ ਜਿਸਦੀ ਜਾਣਕਾਰੀ ਖੁਦ ਡਿਪਟੀ ਕਮਿਸ਼ਨਰ ਨੇ ਅੱਜ ਸਵੇਰੇ 4.00 ਵਜੇ ਮੌਕੇ ’ਤੇ ਮੀਡੀਆ ਨੂੰ ਦਿੱਤੀ। ਪਰ ਇਸ ਮਗਰੋਂ ਜਦੋਂ ਉਹਨਾਂ ਡੀ ਆਰ ਐਮ ਨਾਲ ਰਾਬਤਾ ਕਾਇਮ ਕੀਤਾ ਤਾਂ ਫਿਰ ਇਹ ਗੱਡੀ ਵਾਇਆ ਤਰਨਤਾਰਨ ਭੇਜ ਦਿੱਤੀ ਜੋ ਕਿ ਆਪਣੇ ਮਿਥੇ ਸਟੇਸ਼ਨ ਅੰਮ੍ਰਿਤਸਰ ਪੁੱਜ ਗਈ ਹੈ।
Total Responses : 267