ਨਵੀਂ ਦਿੱਲੀ, 30 ਨਵੰਬਰ 2020 - ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੀਤੀ ਰਾਤ ਭਾਜਪਾ ਮੁਖੀ ਜੇ.ਪੀ ਨੱਡਾ ਦੇ ਦਿੱਲੀ ਘਰ ਵਿਖੇ ਮੀਟਿੰਗ ਕੀਤੀ।
ਐਨ.ਡੀ.ਟੀ.ਵੀ ਦੀ ਰਿਪੋਰਟ ਮੁਤਾਬਕ ਰਾਜਧਾਨੀ ਘੇਰੀ ਬੈਠੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕੇਂਦਰ ਦੇ ਆਫ਼ਰ ਨੂੰ ਠੁਕਰਾਉਣ ਦੇ ਕੁਝ ਘੰਟਿਆਂ ਬਾਅਦ ਇਹ ਮੀਟਿੰਗ ਕੀਤੀ ਗਈ ਹੈ। ਰਿਪੋਰਟ ਮੁਤਾਬਕ ਭਾਜਪਾ ਦੇ ਚੋਟੀ ਦੇ ਲੀਡਰਾਂ ਨੇ ਕਿਸਾਨਾਂ ਦੁਆਰਾ ਘੇਰੀ ਗਈ ਦਿੱਲੀ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਇਹ ਬੈਠਕ ਦੋ ਘੰਟਿਆਂ ਤੋਂ ਵੱਧ ਚੱਲੀ।