ਨਵੀਂ ਦਿੱਲੀ, 7 ਦਸੰਬਰ 2020 - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ-ਹਰਿਆਣਾ ਸਰਹੱਦ ਦਾ ਦੌਰਾ ਕਰ ਕੇ ਆਪਣੀ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਦੀ ਜਾਂਚ ਕੀਤੀ। ਜਿਥੇ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
ਕੇਜਰੀਵਾਲ ਦੇ ਨਾਲ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਅਤੇ ਪਾਰਟੀ ਦੇ ਕੁਝ ਵਿਧਾਇਕਾਂ ਨੇ ਸਿੰਘੂ ਵਿਖੇ ਵਿਰੋਧ ਸਥਾਨ ਦੇ ਸੰਖੇਪ ਦੌਰੇ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਦੇ ਮੁੱਦਾ ਅਤੇ ਮੰਗਾਂ ਜਾਇਜ਼ ਹਨ। ਮੇਰੀ ਪਾਰਟੀ ਅਤੇ ਮੈਂ ਸ਼ੁਰੂ ਤੋਂ ਹੀ ਉਨ੍ਹਾਂ ਨਾਲ ਖੜ੍ਹੇ ਹਾਂ। ਆਪਣੇ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਵੇਲੇ, ਦਿੱਲੀ ਪੁਲਿਸ ਨੇ ਨੌਂ ਸਟੇਡੀਅਮਾਂ ਨੂੰ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਆਗਿਆ ਮੰਗੀ ਸੀ। ਮੇਰੇ ਉੱਤੇ ਦਬਾਅ ਪਾਇਆ ਗਿਆ।"
"ਸਾਡੀ ਪਾਰਟੀ, ਵਿਧਾਇਕ ਅਤੇ ਨੇਤਾ ਉਦੋਂ ਤੋਂ ਹੀ ਸੇਵਾਦਾਰਾਂ ਵਜੋਂ ਕਿਸਾਨਾਂ ਦੀ ਸੇਵਾ ਕਰ ਰਹੇ ਹਨ। ਮੈਂ ਇੱਥੇ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਇੱਕ ਸੇਵਾਦਾਰ ਵਜੋਂ ਆਇਆ ਹਾਂ। ਕਿਸਾਨ ਅੱਜ ਮੁਸੀਬਤ ਵਿੱਚ ਹਨ, ਸਾਨੂੰ ਉਨ੍ਹਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। "ਆਪ" ਕਿਸਾਨਾਂ ਨੂੰ ਪੂਰਾ ਸਮਰਥਨ ਦਿੰਦੀ ਹੈ। 8 ਦਸੰਬਰ ਭਾਰਤ ਬੰਦ, ਪਾਰਟੀ ਵਰਕਰ ਦੇਸ਼ ਭਰ ਵਿਚ ਇਸ ਵਿਚ ਹਿੱਸਾ ਲੈਣਗੇ।"