- ਸ਼ਹੀਦੀ ਦਿਹਾੜੇ ਮੌਕੇ ਹੋਇਆ ਇਤਿਹਾਸਕ ਹੋ ਨਿਬੜਿਆ ਕਿਸਾਨ ਮਹਾਸੰਮੇਲਨ
ਬੰਗਾ, 23 ਮਾਰਚ 2021 - ਸ਼ਹੀਦ ਏ ਆਜ਼ਮ ਸ ਭਗਤ ਸਿੰਘ ,ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਯੁਕਤ ਕਿਸਾਨ ਮੋਰਚਾ ਦੋਆਬਾ ਵਲੋਂ ਨਵੀ ਦਾਣਾ ਮੰਡੀ ਬੰਗਾ ਵਿਖੇ ਇਕ ਵਿਸ਼ਾਲ ਕਿਸਾਨ ਮਜ਼ਦੂਰ ਸੰਮੇਲਨ ਕਰਵਾਇਆ ਗਿਆ।ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸ਼ਹੀਦਾ ਦੇ ਸ਼ਹੀਦੀ ਦਿਵਸ ਉਪਰ ਸੰਯੁਕਤ ਕਿਸਾਨ ਮੋਰਚਾ ਦੋਆਬਾ ਵਲੋਂ ਕਰਵਾਏ ਕਿਸਾਨ ਮਜਦੂਰ ਸੰਮੇਲਨ ਮੌਕੇ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅੱਜ ਦੇਸ਼ ਦਾ ਕਿਸਾਨ ਤੇ ਮਜ਼ਦੂਰ ਤੇ ਆਮ ਲੋਕਾ ਕੇਦਰ ਸਰਕਾਰ ਦੁਆਰਾ ਲਾਗੂ ਕੀਤੀਆਂ ਨੀਤੀਆਂ ਤੋਂ ਡਾਹਢੇ ਦੁੱਖੀ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿੱਦ ਛੱਡ ਪਹਿਲ ਦੇ ਆਧਾਰ ਤੇ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਨੌਜ਼ਵਾਨ ਜਿਸ ਨੂੰ ਸਰਕਾਰ ਨਸ਼ੇੜੀ ਕਹਿ ਬਦਨਾਮ ਕਰਦਿਆਂ ਸਨ, ਸਭ ਤੋਂ ਅੱਗੇ ਹੋਕੇ ਆਪਣੇ ਹੀ ਬੁਜ਼ਰਗਾ ਨਾਲ ਮਿਲ ਇਸ ਸੰਘਰਸ਼ ਨੂੰ ਜਵਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਜਦੋ ਤੱਕ ਸਰਕਾਰ ਪਾਸ ਕੀਤੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਸੰਘਰਸ਼ ਇਸੇ ਪ੍ਰਕਾਰ ਹੀ ਜਾਰੀ ਰਹੇਗਾ ਭਾਵੇ ਉਨ੍ਹਾਂ ਦੀਆਂ ਜਾਨਾਂ ਹੀ ਕਿਉ ਨਾ ਚਲਿਆ ਜਾਣ। ਉਨ੍ਹਾਂ ਕਿਹਾ ਕਿ 26 ਮਾਰਚ ਨੂੰ ਭਾਰਤ ਬੰਦ ਦੀ ਕਾਲ ਤੇ ਸਮੁੱਚਾ ਭਾਰਤ ਬੰਦ ਰਹੇਗਾ ਅਤੇ ਇਹ ਇਤਿਹਾਸਕ ਹੋਵੇਗਾ।
ਇਸ ਮੌਕੇ ਤੇ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆ ਅਤੇ ਹੋਰ ਧਾਰਮਿਕ ਅਤੇ ਸਮਾਜ ਸੇਵਕ ਤੇ ਕਿਸਾਨ ਆਗੂ ਤੇ ਪੰਜਾਬੀ ਕਲਾਕਾਰ ਜਿਨ੍ਹਾਂ ਵਿਚ ਵਿਸ਼ੇਸ਼ ਕਰਕੇ ਕੁਲਵੰਤ ਸਿੰਘ ਰੁੜਕਾ ਕਲਾਂ, ਬਾਬਾ ਬਲਬੀਰ ਸਿੰਘ ਬੁੱਢਾ ਦਲ 96 ਕਰੋੜੀ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਦਵਿੰਦਰ ਸਿੰਘ ਸ਼ਾਹਪੁਰ ਤਰਨਤਾਰਨ ਵਾਲੇ, ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲੇ, ਕਿਸਾਨ ਆਗੂ ਜਗਜੀਤ ਸਿੰਘ ਡੁਮੇਵਾਲ਼, ਬਾਬਾ ਗੱਜਣ ਸਿੰਘ ਮਿਸਲ ਸ਼ਹੀਦਾਂ ਤਰਨਾਦਲ ਬਾਬਾ ਬਕਾਲਾ, ਪੰਜਾਬੀ ਕਲਾਕਾਰ ਬੱਬੂ ਮਾਨ ,ਸਰਬਜੀਤ ਸਿੰਘ ਚੀਮਾਯੋਗ ਰਾਜ ਸਿੰਘ, ਸੋਨੀਆ ਮਾਨ, ਸੁਖਵਿੰਦਰ ਪੰਛੀ , ਬਲਰਾਜ ਬਿਲਗਾ ,ਪ੍ਰੋ ਮਨਜੀਤ ਸਿੰਘ,ਕੁਲਵਿੰਦਰ ਸਿੰਘ ਵੜੈਚ, ਰਾਮ ਸਿੰਘ ਨੂਰਪੁਰੀ, ਮਹਿੰਦਰ ਸਿੰਘ ਖੈਰੜ, ਬੀਬੀ ਗੁਰਬਖਸ਼ ਕੌਰ ਸੰਘਾ,ਮੁਖਤਿਆਰ ਸਿੰਘ, ਕਿਰਤੀ ਕਿਸਾਨ ਯੂਨੀਅਨ ਆਗੂ ਤਰਸੇਮ ਸਿੰਘ ਬੈਂਸ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਸੁੱਜੋ ,ਸਤੰਤਰ ਕੁਮਾਰ,, ਡਾ ਦਰਸ਼ਨ ਪਾਲ ਸਤਨਾਮ ਸਿੰਘ ਗੁਲਾਟੀ,ਰਣਜੀਤ ਸਿੰਘ ਰਟੈਂਡਾ,ਕੁਲਦੀਪ ਸਿੰਘ ਝਿੰਗੜ, ਤੇ ਹੋਰਾਂ ਨੇ ਸੰਬੋਧਨ ਕਰਦਿਆਂ ਜਿੱਥੇ ਕੇਦਰ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ ਉੱਥੇ ਹੀ ਤਿੰਨੋਂ ਕਾਲੇ ਕਾਨੂੰਨਾਂ ਵਿਰੁੱਧ ਛੇੜੇ ਸੰਘਰਸ਼ ਦੀ ਜਿੱਤ ਤੱਕ ਇਸ ਨੂੰ ਜਾਰੀ ਰੱਖਣ ਦਾ ਤਹੀਆ ਕੀਤਾ ਇਸ ਕਿਸਾਨ ਮਜ਼ਦੂਰ ਮਹਾਸੰਮੇਲਨ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨ ਮਜ਼ਦੂਰ ਵਿਚ ਸ਼ਾਮਿਲ ਸਨ। ਜਦੋਂ ਕਿ ਸੰਮੇਲਨ ਵਾਲੀ ਥਾਂ ਚੱਪੇ ਚੱਪੇ ਤੇ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਅਗਵਾਈ ਵਿਚ ਪੁਲਿਸ ਕਰਮਚਾਰੀ ਤਨਾਈਤ ਸਨ।