ਰਾਜਵੰਤ ਸਿੰਘ
- ਤਿੰਨ ਦਿਨਾਂ ਤੋਂ ਲਗਾਤਾਰ ਗਊਸ਼ਾਲਾ ਸੇਵਾ ’ਚ ਆ ਰਹੀਆਂ ਹਨ ਗੋਭੀ ਦੀਆਂ ਭਰੀਆਂ ਟਰਾਲੀਆਂ
ਸ੍ਰੀ ਮੁਕਤਸਰ ਸਾਹਿਬ, 16 ਦਸੰਬਰ 2020-ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਕਿਸਾਨੀ ’ਤੇ ਪੈਣ ਲੱਗਾ ਹੈ। ਕਿਸਾਨਾਂ ਵੱਲੋਂ ਬੀਜੀਆਂ ਗਈਆਂ ਸਬਜ਼ੀਆਂ ਨੂੰ ਉੱਚਿਤ ਮੁੱਲ ਨਹੀਂ ਲੱਗ ਪਾ ਰਿਹਾ, ਜਿਸਦੇ ਚੱਲਦਿਆ ਕਿਸਾਨਾਂ ਵੱਲੋਂ ਜਿੱਥੇ ਅੰਦੋਲਨ ਵਿੱਚ ਸੰਘਰਸ਼ਸ਼ੀਲ ਕਿਸਾਨਾਂ ਨੂੰ ਸੇਵਾ ਵਜੋਂ ਸਬਜ਼ੀਆਂ ਭੇਜੀਆਂ ਜਾ ਰਹੀਆਂ ਹਨ, ਉਥੇ ਹੀ ਹੁਣ ਗਊਸ਼ਾਲਾਵਾਂ ਵਿੱਚ ਵੀ ਸੇਵਾ ਵਜੋਂ ਸਬਜ਼ੀਆਂ ਦੀਆਂ ਟਰਾਲੀਆ ਆ ਰਹੀਆਂ ਹਨ।
ਬੁੱਧਵਾਰ ਨੂੰ ਟਿੱਬੀ ਸਾਹਿਬ ਗਊਸ਼ਾਲਾ ਵਿਖੇ ਗੋਭੀ ਦੀ ਟਰਾਲੀ ਭਰਕੇ ਪਹੁੰਚੇ ਸਾਦਿਕ ਦੇ ਨਾਲ ਲੱਗਦੇ ਪਿੰਡ ਅਹਿਲ ਦੇ ਕਿਸਾਨ ਛਿੰਦਾ ਸਿੰਘ, ਜਲਧੰਰ ਸਿੰਘ ਨੇ ਦੱਸਿਆ ਕਿ ਅੰਦੋਲਨ ਦੇ ਚੱਲਦਿਆ ਸਬਜ਼ੀਆਂ ਨੂੰ ਉੱਚਿਤ ਮੁੱਲ ਨਹੀਂ ਲੱਗ ਪਾ ਰਿਹਾ ਅਤੇ ਨਾ ਹੀ ਉਹ ਦੂਰ ਦੁਰਾਡੇ ਵੇਚਣ ਲਈ ਸ਼ਬਜੀਆਂ ਵੇਚਣ ਲਈ ਜਾ ਸਕਦੇ ਹਨ, ਜਿਸ ਕਰਕੇ ਸਬਜ਼ੀਆਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਗਊਸ਼ਾਲਾ ਵਿੱਚ ਸੇਵਾ ਵਜੋਂ ਦੇਣਾ ਹੀ ਬਿਹਤਰ ਸਮਝਿਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਗੋਭੀ ਨਾਲ ਭਰੀ ਟਰਾਲੀਆਂ ਲਿਆ ਕੇ ਇੱਥੇ ਗਾਵਾਂ ਨੂੰ ਸੇਵਾ ਵਿੱਚ ਦੇ ਰਹੇ ਹਨ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅੰਮਿਤ ਲਾਲ ਖੁਰਾਣਾ ਨੇ ਦੱਸਿਆ ਕਿ ਇਹ ਨੌਜਵਾਨ ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਗਊਸ਼ਾਲਾ ਵਿਖੇ ਗੋਭੀ ਦੀਆਂ ਟਰਾਲੀਆਂ ਸੇਵਾ ਵਜੋਂ ਲਿਆ ਰਹੇ ਹਨ, ਕਿਉਂਕਿ ਗੋਭੀ ਦੀ ਸਬਜ਼ੀ ਦਾ ਸਹੀ ਮੁੱਲ ਨਹੀਂ ਲੱਗ ਰਿਹਾ। ਇਸ ਕਰਕੇ ਸੁੱਟਣ ਦੀ ਬਜਾਏ ਇੰਨ੍ਹਾਂ ਨੇ ਗਊਸ਼ਾਲਾ ਵਿਖੇ ਸੇਵਾ ਕਰਕੇ ਪ੍ਰਸ਼ੰਸ਼ਾਪੂਰਵਕ ਕੰਮ ਕੀਤਾ ਹੈ।