ਨਵੀਂ ਦਿੱਲੀ, 28 ਨਵੰਬਰ 2020 - ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨ ਪੰਜਾਬ ਤੋਂ ਦਿੱਲੀ ਪਹੁੰਚ ਗਏ ਹਨ ਅਤੇ ਜ਼ਿਆਦਾਤਰ ਕਿਸਾਨ ਦਿੱਲੀ ਦੇ ਬਾਰਡਰ 'ਤੇ 'ਤੇ ਧਰਨਾ ਲਾਈ ਬੈਠੇ ਹਨ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਬੁਰਾੜੀ ਮੈਦਾਨ 'ਚ ਧਰਨਾ ਲਾਉਣ ਦੀ ਆਗਿਆ ਦੇ ਦਿੱਤੀ ਹੈ। ਕੁੱਝ ਜਥੇਬੰਦੀਆਂ ਬੁਰਾੜੀ ਜਾਣ ਲਈ ਤਿਆਰ ਹਨ ਜਦੋਂ ਕਿ ਕੁੱਝ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਹੀ ਧਰਨਾ ਲਾਉਣ ਲਈ ਡਟੀਆਂ ਹੋਈਆਂ ਹਨ, ਜਿਸ ਦੇ ਸਬੰਧ 'ਚ ਕਿਸਾਨ ਜਥੇਬੰਦੀਆਂ ਵਿਚਕਾਰ ਮੀਟਿਗਾਂ ਚੱਲ ਰਹੀਆਂ ਹਨ ਕਿ ਧਰਨਾ ਸਿੰਘੂ ਬਾਰਡਰ ਤੇ ਜਾਂ ਬਰਾੜੀ ਦੇ ਮੈਦਾਨ 'ਤੇ ਲਾਇਆ ਜਾਵੇ।
ਬੁੜਾਰੀ ਦੇ ਨਿਰੰਕਾਰੀ ਮੈਦਾਨ ਵਿੱਚ ਪੁਲਿਸ ਅਤੇ ਸੀਆਈਐਸਐਫ ਗਾਰਡ ਤਾਇਨਾਤ ਕੀਤੇ ਗਏ ਹਨ। ਦਿੱਲੀ ਦੇ ਨਿਰੰਕਾਰੀ ਮੈਦਾਨ ਵਿੱਚ ਕਿਸਾਨਾਂ ਨੂੰ ਟੈਂਟ, ਸ਼ੈਲਟਰ, ਚੱਲਦੇ ਪਖਾਨੇ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਪ੍ਰਬੰਧਾਂ ਲਈ ਯਤਨ ਜਾਰੀ ਹਨ।