ਨਵੀਂ ਦਿੱਲੀ, 29 ਨਬੰਵਰ 2020 - ਪੰਜਾਬ ਸਮੇਤ ਦੇਸ਼ ਦੇ ਦੂਜੇ ਸੂਬਿਆਂ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਰੋਧ ਕਰ ਰਹੇ ਹਨ ਅਤੇ ਇਸ ਸਮੇਂ ਦਿੱਲੀ ਦੇ ਨਾਲ ਲੱਗਦੇ ਬਾਰਡਰਾਂ 'ਤੇ ਬੈਠੇ ਹਨ, ਅਤੇ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਦਿੱਲੀ ਦੀ ਆਰਥਿਕ ਨਾਕਾਬੰਦੀ ਕਰਨਗੇ ਅਤੇ ਦਿੱਲੀ ਦੇ ਸਾਰੇ ਬਾਰਡਰ ਸੀਲ ਕੀਤੇ ਜਾਣਗੇ। ਨਾ ਹੀ ਉਹ ਕੋਈ ਚੀਜ਼ ਦਿੱਲੀ ਨੂੰ ਆਉਣਗੇ ਅਤੇ ਨਾ ਹੀ ਇੱਥੋਂ ਕੋਈ ਚੀਜ਼ ਬਾਹਰ ਜਾਣ ਦੇਣਗੇ। ਕਿਸਾਨਾਂ ਵੱਲੋਂ ਸਿੰਘੂ ਬਾਰਡਰ, ਬਹਾਦਰਗੜ੍ਹ ਬਾਰਡਰ, ਜੈਪੁਰ ਦਿੱਲੀ ਹਾਈਵੇਅ, ਮਥੂਰਾ ਆਗਰਾ ਹਾਈਵੇਅ ਤੇ ਬਰੇਲੀ ਦਿੱਲੀ ਹਾਈਵੇਅ ਨੂੰ ਮੁਕੰਮਲ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਸੜਕਾਂ 'ਤੇ ਹੀ ਰਹਿਣਗੇ ਅਤੇ ਆਪਣੀਆਂ ਮੰਗਾਂ ਲਈ ਧਰਨਾਂ ਲਾਉਣਗੇ।