ਸੁਲਤਾਨਪੁਰ ਲੋਧੀ 19 ਮਾਰਚ 2021 - ਸੰਯੁਕਤ ਮੋਰਚੇ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਆਗੂਆਂ ਦੀ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਵਿਚ ਹੋਈ ਜਿਸ ਵਿੱਚ 26 ਮਾਰਚ ਨੂੰ ਹੁਣ ਵਾਲੇ ਭਾਰਤ ਬੰਦ ਲਈ ਪ੍ਰੋਗਰਾਮ ਉਲੀਕਿਆ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਿਸਾਨ ਮੋਰਚੇ ਦੇ ਸਾਰੇ ਸ਼ਹੀਦਾਂ ਨੂੰ ਅਤੇ ਪਿੰਡ ਡਡਵਿੰਡੀ ਦੇ ਸ਼ਹੀਦ ਬਲਦੇਵ ਸਿੰਘ ਜੋ ਦਿੱਲੀ ਸ਼ਹੀਦ ਹੋਏ ਕਿਸਾਨ ਨੂੰ ਸ਼ਰਧਾਂਜਲੀ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਰਾਣਾ ਐਡਵੋਕੇਟ, ਸੁਖਜਿੰਦਰ ਸਿੰਘ ਲੋਧੀਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸਤਨਾਮ ਸਿੰਘ ਤਲਵੰਡੀ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ , ਰਘਬੀਰ ਸਿੰਘ ਅਤੇ ਦੇਸ ਰਾਜ ਕਿਰਤੀ ਕਿਸਾਨ ਯੂਨੀਅਨ , ਮੁਖਤਿਆਰ ਸਿੰਘ ਢੋਟ ਕਿਸਾਨ ਬਚਾਓ ਮੋਰਚਾ ਪੰਜਾਬ ਆਈ ਪੀ ਡੀ, ਅਤੇ ਹੋਰ ਆਗੂਆਂ ਨੇ ਦੱਸਿਆ ਕਿ 26 ਦੇ ਭਾਰਤ ਬੰਦ ਵਾਸਤੇ ਸਵੇਰੇ 9 ਵਜੇ ਸ਼ਹੀਦ ਉਧਮ ਸਿੰਘ ਚੌਂਕ ਵਿੱਚ ਇਕੱਠੇ ਹੋਇਆ ਜਾਵੇਗਾ ਤੇ ਇੱਕ ਵੱਡਾ ਇਕੱਠ ਕਰਕੇ 3 ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ, ਸੰਵਿਧਾਨ ਬਚਾਉਣ, ਐਮ ਐਸ ਪੀ ਲਈ ਕਾਨੂੰਨ ਬਣਾਉਣ, ਮਜ਼ਦੂਰ ਵਿਰੋਧੀ ਬਿੱਲ ਪਾਸ ਕੀਤੇ ਬਿੱਲਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਵਿਰੋਧੀ ਬਿੱਲ ਲਿਆ ਕੇ ਭਾਰਤ ਦੇ ਸਾਰੇ ਜਨਤਕ ਅਦਾਰਿਆਂ ਨੂੰ ਕਾਰਪੋਰੇਟਾ ਦੇ ਹੱਥਾਂ ਵਿਚ ਦੇਣ ਜਾ ਰਹੀ ਹੈ। ਜਿਸ ਦਾ ਭਾਰਤ ਦੇ ਕਿਸਾਨ ਤੇ ਮਿਹਨਤਕਸ਼ ਲੋਕਾਂ ਪੂਰਾ ਵਿਰੋਧ ਕਰਨਗੇ ਅਤੇ ਇਹਨਾਂ ਜਨਤਕ ਅਦਾਰਿਆਂ ਨੂੰ ਮੁਨਾਫ਼ਾਖੋਰਾਂ ਦੇ ਹੱਥਾਂ ਵਿਚ ਜਾਣ ਤੋਂ ਰੋਕਣਗੇ।ਇਸ ਮੌਕੇ ਮੁਕੰਦ ਸਿੰਘ ਕਿਸਾਨ ਆਗੂ ਨੇ ਮੁਜ਼ਾਰਾ ਲਹਿਰ ਦੇ ਇਤਿਹਾਸ ਵਿਚ ਕਿਸਾਨਾਂ ਦੇ ਪਾਏ ਯੋਗਦਾਨ ਨੂੰ ਯਾਦ ਕੀਤਾ। ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਕਾਰਨ ਭਾਰਤ ਦੇ ਮਜ਼ਦੂਰ ਬਹੁਤ ਪ੍ਰਭਾਵਿਤ ਹੋਣਗੇ ਤੇ ਕਿਰਤੀਆਂ ਨੂੰ ਇਸ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਮੀਟਿੰਗ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਮਾਸਟਰ ਚਰਨ ਸਿੰਘ ਹੈਬਤਪੁਰ, ਸੁਖਜਿੰਦਰ ਸਿੰਘ ਲੋਧੀਵਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸਤਨਾਮ ਸਿੰਘ ਤਲਵੰਡੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ, ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਸੁਰਜੀਤ ਸਿੰਘ ਟਿੱਬਾ, ਰਘਬੀਰ ਸਿੰਘ ਮਿਹਰਵਾਲਾ ਅਤੇ ਦੇਸ ਰਾਜ ਕਿਰਤੀ ਕਿਸਾਨ ਯੂਨੀਅਨ, ਐਡਵੋਕੇਟ ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ, ਉਜਾਗਰ ਸਿੰਘ ਭੌਰ ਸਰਪੰਚ, ਗੁਰਮੀਤ ਸਿੰਘ ਢਿੱਲੋਂ ਐਡਵੋਕੇਟ, ਬਿਕਰਮਜੀਤ ਸਿੰਘ ਚੰਦੀ ਐਡਵੋਕੇਟ, ਜਗੀਰ ਸਿੰਘ ਬਾਜਵਾ ਪੰਜਾਬ ਕਿਸਾਨ ਸਭਾ, ਸੁੰਦਰ ਸਿੰਘ ਨਸੀਰਪੁਰ,ਸਰਵਣ ਸਿੰਘ ਭੌਰ, ਮਦਨ ਲਾਲ ਕੰਡਾ, ਹਰਿੰਦਰ ਕੁਮਾਰ ਜੋਸ਼ੀ, ਚਰਨਜੀਤ ਸਿੰਘ ਮੋਮੀ ਨਵਾਂ ਠੱਟਾ, ਲਾਡੀ ਸੁਖਜਿੰਦਰ ਕੌਰ ਕਵਿਤਰੀ, ਮਾਸਟਰ ਦੇਸ਼ ਰਾਜ ਬੂਲਪੁਰ ਆਦਿ ਹਾਜ਼ਰ ਸਨ।