- ਵਿਨਰਜੀਤ ਸਿੰਘ ਖਡਿਆਲ ਵੱਲੋਂ ਅੰਗਹੀਣਾਂ ਦੇ ਜਜਬੇ ਨੂੰ ਸਲਾਮ
ਸੁਨਾਮ, 28 ਦਸੰਬਰ 2020 - ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਵਿੱਚ ਸਾਮਲ ਹੋਣ ਲਈ ਆਜ਼ਾਦ ਹੈਂਡੀਕਪਟ ਐਸੋਸੀਏਸ਼ਨ ਪੰਜਾਬ ਦੇ ਅੰਗਹੀਣਾਂ ਵੱਲੋਂ ਕਾਫਲੇ ਸਮੇਤ ਦਿੱਲੀ ਵੱਲ ਕੂਚ ਕਰਦਿਆਂ ਚਮਕੌਰ ਸਿੰਘ ਸ਼ਾਹਪੁਰ ਤੇ ਰਾਮਪਾਲ ਸਿੰਘ ਜਖੇਪਲ ਨੇ ਕਿਹਾ ਕਿ ਦਿੱਲੀ ਅੰਦੋਲਨ ਵਿੱਚ ਕਿਸਾਨਾਂ ਅਤੇ ਦੇਸ ਦੇ ਸਮੁੱਚੇ ਵਾਸ਼ੀਆ ਵੱਲੋਂ ਲੜੀ ਜਾ ਰਹੀ ਹੋਂਦ ਦੀ ਲੜਾਈ ਵਿੱਚ ਅੰਗਹੀਣ ਵਿਅਕਤੀ ਵੀ ਮਨੋ ਤਨੋ ਸਾਮਲ ਹੋਣਾ ਚਾਹੁੰਦੇ ਸੀ ਪਰ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਦਿਆਂ ਆਮ ਲੋਕਾਂ ਨਾਲ ਜਾਣਾ ਅਸੰਭਵ ਸਮਝਦੇ ਸਨ । ਇਸ ਲਈ ਸਾਡੀ ਟੀਮ ਵੱਲੋਂ ਅੰਗਹੀਣ ਵਿਅਕਤੀ ਨੂੰ ਲੋੜੀਂਦੀ ਸਹੂਲਤਾਂ ਸਮੇਤ ਵਿਨਰਜੀਤ ਸਿੰਘ ਖਡਿਆਲ ਦੇ ਵਿਸ਼ੇਸ਼ ਸਹਿਯੋਗ ਸਦਕਾ ਉਪਰਾਲਾ ਕੀਤਾ ਗਿਆ ਹੈ ।
ਇਸ ਮੋਕੇ ਵਿਨਰਜੀਤ ਸਿੰਘ ਖਡਿਆਲ ਨੇ ਇੰਨਾਂ ਦਿੱਲੀ ਅੰਦੋਲਨ ਵਿੱਚ ਸਾਮਲ ਹੋਣ ਵਾਲੇ ਅੰਗਹੀਣਾਂ ਵਿਅਕਤੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਕਿ ਇਹਨਾਂ ਅੰਗਹੀਣ ਯੋਧਿਆਂ ਦੀ ਦਿੱਲੀ ਸੰਘਰਸ਼ ਵਿੱਚ ਸਮੂਲੀਅਤ ਬੱਚੇ ਬੱਚੇ ਨੂੰ ਕਿਰਸਾਨੀ ਸੰਘਰਸ਼ ਵਿੱਚ ਸਾਮਲ ਹੋਣ ਲਈ ਪ੍ਰੇਰਿਤ ਕਰੇਗੀ ।
ਜਦੋਂ ਦੇਸ ਦੇ ਬਜੁਰਗ,ਮਾਈਆਂ ਅਤੇ ਕਿਸਾਨਾਂ ਤੋਂ ਇਲਾਵਾ ਅਜਿਹੇ ਅਪਾਹਜ ਵਿਅਕਤੀ ਆਪਣੀ ਹੋਂਦ ਦੀ ਲੜਾਈ ਵਿੱਚ ਸਾਮਲ ਹੋ ਜਾਣ ਤਾਂ ਜਿੱਤ ਯਕੀਨੀ ਬਣ ਜਾਂਦੀ ਹੈ ਇਸ ਕਰਕੇ ਮੋਦੀ ਸਰਕਾਰ ਨੂੰ ਜਨ ਅੰਦੋਲਨ ਦੀ ਮਨ ਦੀ ਬਾਤ ਸੁਣਦਿਆਂ ਤੁਰੰਤ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਦਿੱਲੀ ਅੰਦੋਲਨ ਵਿੱਚ ਦੇਸ ਵਾਸ਼ੀਆ ਦਾ ਹੜ੍ਹ ਦਿਨੋ ਦਿਨ ਵਧਦਾ ਜਾਵੇਗਾ ਅਤੇ ਦੇਸ ਦਾ ਕਿਸਾਨ ਦਿੱਲੀ ਤੋਂ ਜਿੱਤ ਕੇ ਹੀ ਵਾਪਸ ਜਾਵੇਗਾ ।
ਇਸ ਮੋਕੇ ਨਿਰਮਲ ਸਿੰਘ ਸੇਖੋਵਾਸ,ਕਾਲਾ ਸਿੰਘ ਰੱਤੋਕੇ,ਕੁਲਦੀਪ ਸਿੰਘ ਸਤੋਜ ,ਗੁਰਪ੍ਰੀਤ ਸਿੰਘ ਸਾਹੋਕੇ,ਸੋਨੀ ਸਿੰਘ ਸੇਰੋਂ,ਜਗਸੀਰ ਸਿੰਘ ਸੇਰੋਂ,ਗੁਰਮੇਲ ਸਿੰਘ ,ਦਰਸਨ ਸਿੰਘ ਜਖੇਪਲ ਆਦਿ ਹਾਜਰ ਸਨ ।