ਅਸ਼ੋਕ ਵਰਮਾ
ਬਰਨਾਲਾ,3 ਜਨਵਰੀ2021: ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ, ‘ਰਿਲਾਇੰਸ ਸਮਾਰਟ ਮਾਲ’ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਚਾਰ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ, ਜਸਪਾਲ ਸਿੰਘ ਚੀਮਾ, ਗੁਰਮੀਤ ਸਿੰਘ ਸੁਖਪੁਰ, ਹਰਚਰਨ ਸਿੰਘ ਚੰਨਾ, ਰਾਮ ਸਿੰਘ ਸੰਘੇੜਾ, ਸਵਰਨ ਸਿੰਘ ਸੰਘੇੜਾ, ਸੁਰਜੀਤ ਸਿੰਘ ਕਰਮਗੜ੍ਹ ਤੇ ਮੇਜਰ ਸਿੰਘ ਸੰਘੇੜਾ ਨੇ ਕਿਹਾ ਕਿ ਬੀਤੇ ਸਾਲ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਅਤੇ ਦੋ ਆਰਡੀਨੈਂਸ ਲਿਆਕੇ, ਖੇਤੀ ਦਾ ਧੰਦਾ ਕਾਰਪੋਰੇਟਾਂ ਦੇ ਕੰਟਰੋਲ ਵਿੱਚ ਦੇਕੇ, ਕਿਸਾਨੀ ਨੂੰ ਤਬਾਹ ਕਰਨ ਅਤੇ ਸਮੁੱਚੇ ਦੇਸ਼ ਦੇ ਗ਼ਰੀਬਾਂ ਨੂੰ ਭੁੱਖੇ ਮਾਰਨ ਵਾਲਾ ਕਦਮ ਚੁੱਕਿਆ ਸੀ।
ਪਰ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿੱਚ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਲਗਾਤਾਰ ਵਿਸ਼ਾਲਤਾ ਅਤੇ ਸੰਘਰਸ਼ ਨੂੰ ਤੇਜ ਕਰਨ ਦਾ ਰਸਤਾ ਅਖਤਿਆਰ ਕਰਦਿਆਂ ਦੇਸ਼ ਭਰ ਦੇ ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਦੇ ਭਾਈਚਾਰੇ ਅਤੇ ਏਕੇ ਨੂੰ ਬੜਾ ਮਜ਼ਬੂਤ ਕੀਤਾ ਹੈ। ਇਸ ਸਾਂਝੇ ਵਿਸ਼ਾਲ ਅਧਾਰ ਵਾਲੇ ਸੰਘਰਸ਼ ਨੇ ਸਾਡੇ ਪੰਜਾਬ ਤੋਂ ਬਾਅਦ ਮੁਲਕ ਪੱਧਰ ਦੀਆਂ ਹੱਦਾ ਬੰਨੇ ਟੱਪਦਿਆਂ ਕੌਮਾਂਤਰੀ ਪੱਧਰ ਤੇ ਚਰਚਾ ਦੀ ਪਛਾਣ ਬਣਾ ਲਈ ਹੈ। ਪੰਜਾਬ ਦੀ ਧਰਤੀ ਦਾ ਜੰਮਪਲ ਹੁਣ ਭਾਵੇਂ ਕਿਸੇ ਵੀ ਮੁਲਕ ਵਿੱਚ ਜਾ ਵਸਿਆ ਹੈ। ਂ ਸ਼ਹਾਦਤਾਂ ਦੇਕੇ ਹਾਸਲ ਕੀਤੀਆਂ ਜਮੀਨਾਂ ਦੀ ਰਾਖੀ ਕਰਨ ਦੇ ਸੰਘਰਸ਼ ਨਾਲ ਨੇੜਿਉਂ ਜੁੜ ਗਿਆ ਹੈ। ਇਸ ਕੜੀ ਵਜੋਂ ਹੀ ਅੱਜ ਕਨੇਡਾ ਵਸੇ ਕਰਮਗੜ੍ਹ ਨਿਵਾਸੀ ਦਲਜੀਤ ਸਿੰਘ ਭੱਠਲ ਨੇ ਦਸ ਹਜਾਰ ਰੁ. ਦੀ ਸਹਾਇਤਾ ਰਾਸ਼ੀ ਭੇਜਦਿਆਂ ਯਕੀਨ ਦਿਵਾਇਆ ਕਿ ਸਾਡਾ ਸਹਿਯੋਗ ਆਉਣ ਵਾਲੇ ਸਮੇਂ ਵਿੱਚ ਇਉਂ ਹੀ ਜਾਰੀ ਰਹੇਗਾ। ਯਾਦ ਰਹੇ ਦਲਜੀਤ ਸਿੰਘ ਭੱਠਲ ਵੱਲੋਂ ਪਹਿਲਾਂ ਵੀ ਪਿੰਡ ਇਕਾਈ ਬੀਕੇਯੂ ਏਕਤਾ ਡਕੌਂਦਾ ਨੂੰ ਪਹਿਲਾਂ ਵੀ 25 ਹਜਾਰ ਰੁਪਿਆ ਭੇਜ ਚੁੱਕੇ ਹਨ।