ਬਠਿੰਡਾ, 8 ਜਨਵਰੀ 2021 - ਬਠਿੰਡਾ ਦੇ ਪਿੰਡ ਜੰਡੀਆਂ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ ਫਿਲਮ ਸਟਾਰ ਕੰਗਨਾ ਰਨੌਤ ਦੇ ਖਿਲਾਫ ਮਾਨਹਾਨੀ ਦੀ ਕ੍ਰਿਮਿਨਲ ਕੰਪਲੇਂਟ ਅਦਾਲਤ 'ਚ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ 11 ਜਨਵਰੀ ਨੂੰ ਤੈਹ ਹੈ।
ਕਿਸਾਨ ਅੰਦੋਲਨ 'ਤੇ ਗਈ ਇਸ ਮਹਿਲਾ ਦੀ ਤਸਵੀਰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਕੀਤੀ ਸੀ। ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ ਸੀ। ਕੰਗਨਾ ਨੇ ਲਿਖੀਆਂ ਸੀ ਇਹ ਮਹਿਲਾਵਾਂ ਸੌ ਸੌ ਰੁਪਿਆ ਲੈ ਕੇ ਧਰਨੇ ਤੇ ਆਉਂਦੀਆਂ ਹਨ ਅਤੇ ਉਸ ਤੋਂ ਬਾਅਦ ਇਸ ਬਹਾਦਰ ਮਹਿਲਾ ਨੂੰ ਸਨਮਾਨਤ ਵੀ ਕੀਤਾ ਗਿਆ ਸੀ।
ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਮਹਿਲਾ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਜਿਸ ਦੀ ਜਾਣਕਾਰੀ ਵਕੀਲ ਰਘਬੀਰ ਸਿੰਘ ਬੈਨੀਵਾਲ ਨੇ ਦਿੱਤੀ ਅਤੇ ਕਿਹਾ ਇਸ ਮਾਮਲੇ ਵਿੱਚ ਅਸੀਂ ਹੁਣ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਦਿੱਤੀ ਹੈ ਜਿਸ ਵਿੱਚ ਲੇਕਿਨ ਧਾਰਾ 500 ਅਤੇ 499 ਦੇ ਚੱਲਦੇ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ਦੀ ਸੁਣਵਾਈ ਗਿਆਰਾਂ ਜਨਵਰੀ ਨੂੰ ਹੋਣੀ ਹੈ।
ਸ਼ਿਕਾਇਤ ਦੀ ਕਾਪੀ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ...
https://drive.google.com/file/d/1jUIqbhNfPwMGVloFLvpFFRboOWDbGuyz/view?usp=sharing