ਨਵੀਂ ਦਿੱਲੀ, 11 ਜਨਵਰੀ 2021 - ਖੇਤੀ ਕਾਨੂੰਨਾਂ 'ਤੇ ਅੱਜ ਸੁਪਰੀਮ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ। ਕੋਰਟ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਝਾੜ ਪਾਈ ਜਾ ਰਹੀ ਹੈ। ਜਿਸ 'ਚ ਕੋਰਟ ਨੇ ਕਮੇਟੀ ਬਿਠਾਉਣ ਦੀ ਗੱਲ ਕਹੀ ਗਈ ਹੈ। ਕੋਰਟ ਦੁਆਰਾ ਸਰਕਾਰੀ ਵਕੀਲ ਨੂੰ ਫਿਟਕਾਰ ਲਾਈ ਜਾ ਰਹੀ ਹੈ ਕਿ ਸਰਕਾਰ ਕਿਸਾਨਾਂ ਦਾ ਮਸਲਾ ਸੁਲਝਾਉਣ 'ਚ ਫੇਲ੍ਹ ਰਹੀ ਹੈ।
ਖ਼ਬਰਾਂ ਇਹ ਹਨ ਕਿ ਅੱਜ ਸੁਪਰੀਮ ਕੋਰਟ ਖੇਤੀ ਕਾਨੂੰਨਾਂ ਬਾਰੇ ਕੋਈ ਫੈਸਲਾ ਸੁਣਾ ਸਕਦਾ ਹੈ। ਕਾਨੂੰਨਾਂ ਨੂੰ ਹੋਲਡ ਕਰਨ ਦੇ ਸੰਕੇਤ ਵਾਰ ਵਾਰ ਸੁਪਰੀਮ ਕੋਰਟ ਦੇ ਰਿਹਾ ਹੈ। ਪਰ ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਕਾਨੂੰਨਾਂ ਨੂੰ ਹੋਲਡ 'ਤੇ ਨਾ ਰੱਖਿਆ ਜਾਏ। ਉਨ੍ਹਾਂ ਨੂੰ 15 ਜਨਵਰੀ ਦੀ ਮੀਟਿੰਗ ਤੱਕ ਦਾ ਸਮਾਂ ਦੇਣਾ ਚਾਹੀਦਾ ਹੈ।'