ਚੰਡੀਗੜ੍ਹ 8 ਜਨਵਰੀ,2021: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਕਰ ਰਹੇ ਨੇ। ਇਸ ਅੰਦੋਲਨ ਦੌਰਾਨ ਬਹੁਤ ਕੁੱਝ ਅਜਿਹਾ ਵੀ ਹੋ ਰਿਹਾ ਜੋ ਇਤਿਹਾਸ 'ਚ ਕਦੇ ਵੀ ਨਹੀਂ ਹੋ ਸਕਿਆ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਸੀ। ਜਿਸ ਦਾ ਨਾਮ ਟਰੈਕਟਕ2ਟਵਿੱਟਰ ਰੱਖਿਆ ਗਿਆ ਸੀ। ਹੁਣ ਇਸ ਪਲੇਟਫਾਰਮ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ।
ਟਰੈਕਟਰ2ਟਵਿੱਟਰ ਨੇ ਇਤਿਹਾਸ 'ਚ ਪਹਿਲੀ ਵਾਰ ਗੁਰਮੁਖੀ ਹੈਸ਼ ਟੈਗ ਪਹਿਲੇ ਨੰਬਰ ਤੇ ਪਹੁੰਚਾ ਦਿੱਤਾ। ਇਸ ਸੋਸ਼ਲ ਮੀਡੀਆ ਪਲੇਟਾਰਮ ਦੀ ਕਮਾਨ ਸੰਭਾਲਣ ਵਾਲੇ ਮਾਨਿਕ ਗੋਇਲ ਨੇ ਦੱਸਿਆ ਕਿ ਅੱਜ ਸਾਡੇ ਵੱਲੋਂ ਪੰਜਾਬੀ ਵਿੱਚ ਟਵਿੱਟਰ ਵਾਸਤੇ ਹੈਸ਼ਟੈਗ ਦਿੱਤਾ ਗਿਆ #ਜਾਂ_ਮਰਾਂਗੇ_ਜਾਂ_ਜਿੱਤਾਂਗੇ , ਇਹ ਕਿਸਾਨ ਯੂਨੀਅਨ ਦੇ ਲੀਡਰਾਂ ਦਾ ਭਾਰਤ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸਾਂਝੀ ਭਾਵਨਾ ਵੀ ਸੀ।ਇਹ ਹੈਸ਼ਟੈਗ ਅੱਧੇ ਘੈਂਟੇ ਵਿੱਚ ਪੂਰੇ ਭਾਰਤ ਵਿੱਚ ਪਹਿਲਾਂ ਦੂਜੇ ਨੰਬਰ ਤੇ ਟਰੈਂਡ ਕਰਨ ਲੱਗਾ, ਜਿਸ ਦੀ ਹੈਰਾਨੀ ਸੀ। ਕੁੱਝ ਸਮੇਂ ਬਾਅਦ ਹੀ ਇਹ ਹੈਸ਼ਟੈਗ ਨੰਬਰ ਇਕ ਤੇ ਟਰੈਂਡ ਕਰਨ ਲੱਗਾ। ਜੋ ਆਪਣੇ ਆਪ ਚ ਵੱਡੀ ਪ੍ਰਾਪਤੀ ਹੈ। ਮਾਨਿਕ ਗੋਇਲ ਨੇ ਕਿਹਾ ਜਦੋਂ ਹੋਂਦ ਦੀ ਲੜਾਈ ਚੱਲ ਰਹੀ ਹੈ , ਅਸੀਂ ਹਰ ਪਲ ਆਪਣੇ ਵਿਰੋਧੀ ਤੋਂ ਨਿੱਤ ਸਿੱਖ ਰਹੇ ਹਾਂ। ਸਾਡੀ ਛੋਟੀ ਜਿਹੀ ਸੱਥ ਨੂੰ ਪੰਜਾਬ ਹੀ ਨਹੀਂ ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਅਸੀਂ ਕਿਸਾਨ ਮੋਰਚੇ ਦੇ ਮੁੱਖ ਪੱਖ ਅਤੇ ਘਟਨਾਵਾਂ ਓੁਭਾਰਨ ਓੁੱਤੇ 29 ਨਵੰਬਰ ਤੋਂ ਕੰਮ ਕਰ ਰਹੇਂ ਹਾਂ। ਨਿੱਤ ਨਵਾਂ ਤਜ਼ਰਬਾ ਹੋ ਰਿਹਾ ਅਤੇ ਅਸੀਂ ਦਿਨ ਬ ਦਿਨ ਮਜ਼ਬੂਤ ਹੋ ਰਹੇ ਹਾਂ। ਗੋਇਲ ਨੇ ਕਿਹਾ ਸਾਨੂੰ ਮਾਣ ਹੈ ਕਿ ਟਵਿੱਟਰ ਦੇ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬੀ ਭਾਸ਼ਾ ਵਿੱਚ ਹੈਸ਼ਟੈਗ ਇਸ ਦਰਜੇ ਤੇ ਚੜਾਈ ਕਰਦਾ ਨਜ਼ਰ ਆਇਆ। ਇਹ ਸਾਡੀ ਪੰਜਾਬੀਆਂ ਦੀ ਸਾਂਝੀ ਮਿਹਨਤ ਕਰਕੇ ਹੋਇਆ, ਇਹ ਪੰਜਾਬੀ ਸਾਡੀ ਓੁਹੀ ਪੰਜਾਬੀ ਹੈ, ਜਿਹੜੀ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਰਜੀ ਜਾਂਦੀ ਹੈ।
ਅਸੀਂ ਟਰੈਕਟਰ2ਟਵਿੱਟਰ ਪਰਿਵਾਰ ਇਸ ਪੰਜਾਬੀ ਭਾਸ਼ਾ ਦੇ ਟਵਿੱਟਰ ਤੇ ਮੀਲ-ਪੱਥਰ ਲਾਓੁਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਅਤੇ ਓੁਮੀਦ ਕਰਦੇ ਹਾਂ ਅੱਗੇ ਅਜਿਹਾ ਆਮ ਹੋ ਸਕੇ। ਇਹ ਯਕੀਨ ਹੈ ਕਿ ਅਸੀਂ ਪੰਜਾਬੀ ਸਾਂਝੇ ਤੌਰ ਤੇ ਇਸ ਟਵਿੱਟਰ ਵਰਗੇ ਮੰਚ ਤੇ ਇਕੱਠੇ ਹੋ ਪੰਜਾਬ ਦੀ , ਮੁੱਦਿਆਂ ਦੀ ਹੋਰ ਵੀ ਗੜਤਵੀਂ ਅਵਾਜ਼ ਚ ਗੱਲ ਕਰ ਸਕੀਏ ਅਤੇ ਭਾਰਤ ਅਤੇ ਦੁਨੀਆ ਲਈ ਰਾਹ ਦਸੇਰੇ ਬਣੀਏ। ਸਾਨੁੰ ਬਜ਼ੁਰਗਾਂ ਤੋਂ ਸੇਧ ਮਿਲਦੀ ਰਹੇ।