ਚੰਡੀਗੜ੍ਹ, 01 ਦਸੰਬਰ 2020 - ਹਰਿਆਣਾ ਪੁਲਿਸ ਨੇ ਕਿਸਾਨ ਸੰਗਠਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਧਰਨਾ-ਪ੍ਰਦਰਸ਼ਨ ਦੇ ਮੱਦੇਨਜਰ ਸੋਨੀਪਤ ਤੇ ਝੱਜਰ ਜਿਲ੍ਹਿਆਂ ਤੋਂ ਦਿੱਲੀ ਜਾਣ ਵਾਲੇ ਕੌਮੀ ਰਾਜਮਾਰਗਾਂ ਦੇ ਪ੍ਰਵੇਸ਼ ਬਿੰਦੂਆਂ ਦੇ ਰੁਕਾਵਟ ਹੋਣ ਦੇ ਕਾਰਣ ਏਤਿਆਤ ਵਜੋ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਵੱਲੋਂ ਰਾਈ ਅਤੇ ਕੁੰਡਲੀ ਦੇ ਵਿਚ ਇਕੱਠਾ ਹੋਣ ਦੇ ਕਾਰਣ ਯਾਤਰੀ ਕੌਮੀ ਰਾਜਮਾਰਗ ਗਿਣਤੀ 44 (ਅੰਬਾਲਾ-ਦਿੱਲੀ) 'ਤੇ ਸਥਿਤ ਸਿੰਧੂ ਬਾਡਰ ਤੋਂ ਕੌਮੀ ਰਾਜਧਾਨੀ ਜਾਣ ਤੋਂ ਬੱਚਣ। ਅੰਬਾਲਾ ਵੱਲੋਂ ਦਿੱਲੀ ਜਾਣ ਦੇ ਇਛੁੱਕ ਲੋਕਾਂ ਨੂੰ ਪਾਣੀਪਤ, ਰੋਹਤਕ-ਝੱਜਰ-ਗੁਰੂਗ੍ਰਾਮ -ਦਿੱਲੀ ਮਾਰਗ ਤੋਂ ਜਾਣ ਦਾ ਅਪੀਲ ਕੀਤੀ ਜਾਂਦੀ ਹੈ।
ਇਸ ਤਰ੍ਹਾ, ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵੱਲੋਂ ਟੀਕਰੀ ਸੀਮਾ 'ਤੇ ਕਿਸਾਨਾਂ ਦੇ ਵੱਡੇ ਪੈਮਾਨੇ 'ਤੇ ਜਮਾਵੜੇ ਨੂੰ ਧਿਆਨ ਵਿਚ ਰੱਖਦੇ ਹੋਏ ਸਥਾਨਕ ਪੁਲਿਸ ਨੇ ਵੀ ਦਿੱਲੀ ਪਹੁੰਚਣ ਦੇ ਲਈ ਕਈ ਵੈਕਲਪਿਕ ਮਾਰਗਾਂ ਦਾ ਸੁਝਾਅ ਦਿੱਤਾ ਹੈ ਕਿਊਂਕਿ ਟਿਕਰੀ ਸੀਮਾ 'ਤੇ ਆਵਾਜਾਈ ਦੀ ਰੁਕਾਵਟ ਹੈ। ਹਿਸਾਰ ਵੱਲੋਂ ਦਿੱਲੀ ਜਾਣ ਵਾਲੇ ਰੋਹਤਕ-ਝੱਜਰ-ਗੁਰੂਗ੍ਰਾਮ ਤੋਂ ਹੁੰਦੇ ਹੋਏ ਦਿੱਤੀ ਜਾ ਸਕਦੇ ਹਨ।
ਹਾਲਾਂਕਿ, ਪੂਰੇ ਰਾਜ ਵਿਚ ਹੋਰ ਸਾਰੇ ਮਾਰਗਾਂ 'ਤੇ ਆਵਾਜਾਈ ਦੀ ਸੁਚਾਰੂ ਆਵਾਜਾਈ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਨਾ ਸਾਡੀ ਪਹਿਲੀ ਪ੍ਰਾਥਮਿਕਤਾ ਹੈ। ਮੌਜੂਦਾ ਸਥਿਤੀ ਵਿਚ ਸੂਬੇ ਦੇ ਨਾਗਰਿਕਾਂ ਤੇ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਲਗਾਤਾਰ ਦਿੱਲੀ ਪੁਲਿਸ ਦੇ ਸੰਪਰਕ ਵਿਚ ਹਨ ਅਤੇ ਸਾਰੇ ਏਤਿਆਤ ਕਦਮ ਚੁੱਕੇ ਜਾ ਰਹੇ ਹਨ।