← ਪਿਛੇ ਪਰਤੋ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 20 ਦਸੰਬਰ 2020 - ਅੱਜ ਦਿੱਲੀ ਬਾਰਡਰ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੁਰਗਾਪੁਰ ਦੇ ਨੌਜਵਾਨਾਂ ਦਾ ਜਥਾ ਜਰੂਰੀ ਵਸਤਾਂ ਕੰਬਲ ਰਾਸ਼ਨ ਸਮੱਗਰੀ ਲੈ ਕੇ ਰਵਾਨਾ ਹੋਇਆ ਇਸ ਮੌਕੇ ਅਮਰੀਕ ਸਿੰਘ ਕਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਬਿਲ ਕਿਸਾਨ ਮਜ਼ਦੂਰ ਤੇ ਹਰ ਵਰਗ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਰਪੋਰੇਟ ਘਰਾਣੇ ਅੰਬਾਨੀ ਅਤੇ ਅਤੇ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ ਪਰ ਜਲਦ ਹੀ ਹੱਕ ਅਤੇ ਸੱਚ ਦੀ ਜਿੱਤ ਹੋਵੇਗੀ ,ਮੋਦੀ ਦੀ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਜਦੋਂ ਤੱਕ ਕੇਂਦਰ ਸਰਕਾਰ ਤਿੰਨੋ ਬਿੱਲ ਜੋ ਕਿਸਾਨਾਂ ਦੇ ਖ਼ਿਲਾਫ਼ ਆਏ ਹਨ ਨੂੰ ਰੱਦ ਨਹੀਂ ਕਰਦੀ ਉਹ ਪਿੰਡ ਤੋਂ ਇਸੇ ਤਰ੍ਹਾਂ ਦਿੱਲੀ ਬਾਰਡਰ ਤੇ ਧਰਨੇ ਚ ਬੈਠੇ ਕਿਸਾਨਾਂ ਲਈ ਸਾਮਾਨ ਭੇਜਦੇ ਰਹਾਗੇ ਇਸ ਮੌਕੇ ਗੁਰਨੇਕ ਸਿੰਘ ਬੀਕਾ ਸਾਬੀ ਸੋਨੀ ਜੋਬਨ ਪ੍ਰੀਤ ਭਜਨ ਸਿੰਘ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ
Total Responses : 267