← ਪਿਛੇ ਪਰਤੋ
ਪੀ ਐਮ ਮੋਦੀ ਵੱਲੋਂ ਕਿਸਾਨ ਮੋਰਚੇ ਬਾਰੇ ਲਈ ਮੀਟਿੰਗ , ਜਿਆਣੀ ਅਤੇ ਗਰੇਵਾਲ ਵੀ ਮੌਜੂਦ ਨਵੀਂ ਦਿੱਲੀ, 5 ਜਨਵਰੀ 2021 - ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਪੀ ਐਮ ਨਿਵਾਸ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੀਟਿੰਗ ਬੁਲਾਈ ਦੱਸੀ ਜਾਂਦੀ ਹੈ । ਇਸ ਵਿੱਚ ਪੰਜਾਬ ਦੇ ਦੋ ਭਾਜਪਾ ਆਗੂ ਸੁਰਜੀਤ ਜਿਆਣੀ ਅਤੇ ਹਰਜੀਤ ਗਰੇਵਾਲ ਵੀ ਮੌਜੂਦ ਹਨ . ਨਿਊਜ਼ 18 ਦੀ ਖਬਰ ਅਨੁਸਾਰ ਸ਼ਾਮੀ 5.30 ਵਜੇ ਓਹ ਪੀ ਐਮ ਹਾਊਸ ਗਏ ਸਨ ਅਤੇ 8 ਵਜੇ ਤਕ ਇਹ ਖਬਰ ਲਿਖੇ ਜਾਣ ਤਕ ਓਹ ਵਾਪਸ ਨਹੀਂ ਸਨ ਆਏ ਇਨ੍ਹਾਂ ਲੀਡਰਾਂ ਦੀ ਮੋਦੀ ਨਾਲ ਮੁਲਾਕਾਤ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਮੋਦੀ ਸਰਕਾਰ ਜਲਦ ਹੀ ਕਿਸਾਨਾਂ ਦੀ ਸੁਣ ਕੇ ਮਸਲਾ ਹੱਲ ਕਰ ਲਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਸੱਤਵੇਂ ਗੇੜ ਦੀ ਮੀਟਿੰਗ ਹੋਈ ਸੀ ਜੋ ਕਿ ਫੇਲ੍ਹ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਮੋਦੀ ਵੱਲੋਂ ਖੁਦ ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।
Total Responses : 267