ਰਾਜਿੰਦਰ ਕੁਮਾਰ
- ਬੰਗਾ ਵਿਖੇ ਜ਼ਿਲ੍ਹਾ ਭਾਜਪਾ ਵਾਈਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ ਹਿੰਮਤ ਤੇਜਪਾਲ ਅਤੇ ਉਨ੍ਹਾਂ ਦੇ ਨਾਲ ਅਸਤੀਫ਼ਾ ਦੇਣ ਵਾਲੇ ਬੂਥ ਪ੍ਰਧਾਨ
ਬੰਗਾ, 5 ਜਨਵਰੀ 2021 - ਭਾਜਪਾ ਦੇ ਜ਼ਿਲਾ ਵਾਈਸ ਪ੍ਰਧਾਨ ਨਗਰ ਕੌਂਸਲ ਬੰਗਾ ਦੇ ਕੌਸਲਰ ਹਿੰਮਤ ਤੇਜਪਾਲ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਤਿੰਨੇ ਕਿਸਾਨ ਵਿਰੋਧੀ ਬਿੱਲਾਂ ਬਿਜਲੀ ਬਿੱਲਾਂ ਅਤੇ ਪਰਾਲੀ ਆਰਡੀਨੈਂਸ ਦੇ ਵਿਰੋਧ ਵਿਚ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਬੰਗਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਨ ਦੌਰਾਨ ਆਪਣੇ ਅਸਤੀਫ਼ੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਆਪਣੇ ਹੀ ਨਾਗਰਿਕਾਂ ਨੂੰ ਆਪਣੇ ਹੀ ਦੇਸ਼ ਦੀ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ ਜੇ ਕਿਸਾਨ ਨਹੀਂ ਤਾਂ ਜਹਾਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਮੈਂ ਸਭ ਤੋਂ ਪਹਿਲਾਂ ਪੰਜਾਬੀ ਹਾਂ ਕਿਸੇ ਵੀ ਪਾਰਟੀ ਦਾ ਬਾਅਦ ਵਿੱਚ ਉਨ੍ਹਾਂ ਕਿਹਾ ਕਿ ਕੱਲ੍ਹ ਚਾਰ ਜਨਵਰੀ ਤੱਕ ਵੀ ਮੀਟਿੰਗ ਦੌਰਾਨ ਇਹ ਆਸ ਸੀ ਕਿ ਸਰਕਾਰ ਇਹ ਤਿੰਨੇ ਖੇਤੀ ਬਿੱਲਾਂ ਨੂੰ ਜ਼ਰੂਰ ਰੱਦ ਕਰੇਗੀ ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਾ ਸਰਕੀ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੌਰਾਨ 50 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਚੁੱਕੇ ਹਨ ਇਸੇ ਵਿਰੋਧ ਦੇ ਵਿੱਚ ਹੀ ਮੈਂ ਭਾਜਪਾ ਨੂੰ ਛੱਡ ਰਿਹਾ ਹਾਂ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਰਵਿੰਦਰ ਸਿੰਘ, ਮੰਗਲ ਸੈਨ , ਅਤੇ ਮੁਕੇਸ਼ ਕੁਮਾਰ ਵੱਲੋਂ ਬੂਥ ਪ੍ਰਧਾਨ ਦੇ ਅਹੁਦਿਆਂ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਗਿਆ.