ਮਨਿੰਦਰਜੀਤ ਸਿੱਧੂ
ਜੈਤੋ, 2 ਦਸੰਬਰ 2020 - ਪੰਜਾਬ ਦੀ ਸਮੂਹ ਕਿਸਾਨ ਜੱਥੇਬੰਦੀਆਂ ਦੁਆਰਾ ਤੈਅ ਰਣਨੀਤੀ ਤਹਿਤ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੇਂਦਰੀ ਹਕੂਮਤ ਦੇ ਵਿਰੋਧ ਵਿੱਚ ਮੁਲਕ ਦੀ ਰਾਜਧਾਨੀ ਨੂੰ ਕਈ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਹੈ।ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋਂ ਲਗਾਤਾਰ ਕਾਫਲੇ ਦਿੱਲੀ ਨੂੰ ਕੂਚ ਕਰ ਰਹੇ ਹਨ।ਇਸੇ ਲੜੀ ਤਹਿਤ ਦਿੱਲੀ ਘੇਰੇ ਵਿੱਚ ਆਪਣੀ ਹਾਜਰੀ ਲਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦਾ ਇੱਕ ਹੋਰ ਜੱਥਾ ਨੈਬ ਸਿੰਘ ਭਗਤੂਆਣਾ ਦੀ ਅਗਵਾਈ ਵਿੱਚ ਦਿੱਲੀ ਲਈ ਰਵਾਨਾ ਹੋ ਗਿਆ। ਰਵਾਨਗੀ ਸਮੇਂ ਜੱਥੇ ਦੇ ਮੈਂਬਰਾਂ ਵਿੱਚ ਅਥਾਹ ਜੋਸ਼ ਪਾਇਆ ਜਾ ਰਿਹਾ ਸੀ।ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਾਅਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ। ਇਸ ਮੌਕੇ ਪ੍ਰਧਾਨ ਨੈਬ ਸਿੰਘ ਭਗਤੂਆਣਾ ਨੇ ਕਿਹਾ ਹੁਣ ਅਸੀਂ ਆਪਣੀਆਂ ਮੰਗਾਂ ਮਨਵਾਉਣ ਉਪਰੰਤ ਹੀ ਘਰਾਂ ਨੂੰ ਵਾਪਸ ਆਵਾਂਗੇ।ਇਸ ਕਾਫਲੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਆਗੂ ਗੋਰਾ ਮੱਤਾ, ਪੰਡਤ ਰੌਸ਼ਨ ਲਾਲ ਸ਼ਰਮਾ, ਮਾਸਟਰ ਮਲਕੀਤ ਸਿੰਘ, ਹਰੀ ਸਿੰਘ ਜੈਤੋ, ਭੋਲਾ ਸਿੰਘ ਭਗਤੂਆਣਾ, ਭੂਰਾ ਸਿੰਘ, ਗੁਰਦੀਪ ਸਿੰਘ ਬਿੱਟੂ, ਪੈਨ ਸ਼ਰਮਾ, ਸੋਹਣ ਸਿੰਘ ਬਰਗਾੜੀ, ਨੱਥਾ ਸਿੰਘ, ਗੁਰਦੇਵ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ ਪਟਵਾਰੀ ਅਤੇ ਜਸਵੀਰ ਸਿੰਘ ਗੋਰਾ ਸ਼ਾਮਲ ਸਨ।