ਨਵੀਂ ਦਿੱਲੀ, 2 ਅਪ੍ਰੈਲ 2021 - ਭਾਰਤ ਦੇ ਕਿਸਾਨਾਂ ਦੇ ਅੰਦੋਲਨ ਨੂੰ 26-27 ਮਾਰਚ ਨੂੰ ਪੂਰੇ 4 ਮਹੀਨੇ ਹੋ ਗਏ ਹਨ। ਪੰਜਾਬ ਵਿੱਚ 1 ਅਕਤੂਬਰ ਤੋਂ ਸਾਂਝੇ ਤੌਰ ਤੇ ਇਹ ਅੰਦੋਲਨ ਚੱਲ ਰਿਹਾ ਹੈ। ਇਸ ਅੰਦੋਲਨ ਵਿੱਚ ਪੰਜਾਬ ਦੇ ਲੋਕਾਂ, ਜਥੇਬੰਦੀਆਂ, ਕਲਾਕਾਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਸ਼ਖਸੀਅਤਾਂ ਨੇ ਅਹਿਮ ਯੋਗਦਾਨ ਪਾਇਆ ਹੈ। ਮੋਦੀ- ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਥਕਾਉਣ, ਹਰਾਉਣ ਅਤੇ ਤੋੜਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਣਕ ਦੀ ਵਾਢੀ ਦੌਰਾਨ ਅਤੇ ਬਾਅਦ ਵਿੱਚ ਇਸ ਅੰਦੋਲਨ ਵਿੱਚ ਪੰਜਾਬ ਦੇ ਲੋਕਾਂ ਦੇ ਯੋਗਦਾਨ ਲਈ ਕਿਸਾਨ ਮੋਰਚਾ ਪੰਜਾਬੀਆਂ ਦੀ ਇੱਕ ਅਹਿਮ ਮੀਟਿੰਗ ਰੱਖ ਰਿਹਾ ਹੈ।
ਮਿਤੀ : 3 ਅਪ੍ਰੈਲ , 2021, ਸ਼ਨਿੱਚਰਵਾਰ
ਮੀਟਿੰਗ ਦਾ ਸਮਾਂ ਸਵੇਰੇ -10.00 ਵਜੇ ਦਿਨ
ਸਥਾਨ : ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ( Punjab Agriculture Management and Extension Training Institute Hall)
PAMTEI Hall, Near PAU Market
ਮੀਟਿੰਗ ਦਾ ਏਜੰਡਾ : ਕਿਸਾਨ ਅੰਦੋਲਨ ਦੀ ਦਸ਼ਾ ਅਤੇ ਪੰਜਾਬੀ ਲੋਕਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਬਾਰੇ।
ਇਸ ਸੰਬੰਧ ਵਿਚ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦਾ ਇਕ ਸਾਥੀ ਭੂਮਿਕਾ ਦੇਵੇਗਾ। ਉਸ ਉਪਰੰਤ ਸ਼ਾਮਲ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਲੈਣ ਉਪਰੰਤ ਕੁਝ ਸੁਝਾਵਾਂ ਨੂੰ ਅਮਲ ਚ ਲਿਆਉਣ ਬਾਰੇ ਤਹਿ ਕੀਤਾ ਜਾ ਸਕਦਾ ਹੈ।
ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਜਲਦ ਹੀ ਇਸ ਸਬੰਧੀ ਫੈਸਲਾ ਲੈ ਕੇ ਪ੍ਰਵਾਸੀ ਮਜ਼ਦੂਰਾਂ ਦਾ ਸੱਚ ਲੋਕਾਂ ਅਤੇ ਮੀਡੀਆ ਸਾਹਮਣੇ ਪੇਸ਼ ਕਰਾਂਗੇ। ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਇਹ ਨਵਾਂ ਪੈਂਤੜਾ ਲਿਆ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ। ਕਿਸਾਨਾਂ ਵੱਲੋਂ ਖੇਤਾਂ ’ਚ ਪਰਵਾਸੀ ਮਜ਼ਦੂਰਾਂ ਨੂੰ ਬੰਧੂਆਂ ਬਣਾਉਣ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਕਿਸਾਨਾਂ ਦਾ ਤਾਂ ਹਮੇਸ਼ਾ ਹੀ ਪਰਵਾਸੀ ਮਜ਼ਦੂਰਾਂ ਨਾਲ ਵਰ੍ਹਿਆ ਤੋਂ ਚੰਗਾ ਨਾਤਾ ਜੁੜਿਆ ਹੋਇਆ ਹੈ। ਸਰਕਾਰ ਮਜਦੂਰ-ਕਿਸਾਨ ਏਕਤਾ ਤੋਂ ਡਰ ਰਹੀ ਹੈ ਅਤੇ ਵੰਡ ਪਾਉਣਾ ਚਾਹ ਰਹੀ ਹੈ।
ਪੰਜਾਬ, ਹਰਿਆਣਾ ਤੋਂ ਔਰਤਾਂ ਅਤੇ ਨੌਜਵਾਨਾਂ ਦੇ ਕਾਫ਼ਲਿਆਂ ਦਾ ਡਿਊਟੀ ਮੁਤਾਬਿਕ ਦਿੱਲੀ ਦੇ ਕਿਸਾਨ-ਮੋਰਚਿਆਂ 'ਤੇ ਆਉਣਾ ਜਾਰੀ ਹੈ, ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਨੌਜਵਾਨਾਂ ਅਤੇ ਔਰਤਾਂ ਨੂੰ ਨਾਲ ਜੋੜਦਿਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਸਿਰਫ ਪਿੰਡਾਂ ਚੋਂ ਹੀ ਨਹੀਂ, ਸ਼ਹਿਰਾਂ ਵਿੱਚ ਵੀ ਲੋਕ ਚੌਂਕਾ ਅਤੇ ਮੁੱਖ ਥਾਵਾਂ ਤੇ ਕਿਸਾਨ ਮਜਦੂਰ ਏਕਤਾ ਦੇ ਹਕ਼ ਵਿੱਚ ਪ੍ਰਦਰਸ਼ਨ ਕਰ ਰਹੇ ਹਨ।
ਰਾਜਸਥਾਨ ਦੇ ਅਲਵਰ ਦੇ ਤੱਤਾਰਪੁਰ ਚੁਰਾਹੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਹੋਇਆ। ਇਸ ਦੌਰਾਨ ਟਿਕੈਤ ਦੀ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ। ਅਸੀਂ ਇਸ ਘਟਨਾ ਦੀ ਨਿਖੇਦੀ ਕਰਦੇ ਹਾਂ।