ਅੰਮ੍ਰਿਤਸਰ, 6 ਦਸੰਬਰ 2020 - ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਜਾਰੀ ਹੈ ਅਤੇ ਕਿਸਾਨਾਂ ਨੂੰ ਲਗਪਗ ਹਰ ਵਰਗ ਦਾ ਸਾਥ ਮਿਲ ਰਿਹਾ ਹੈ, ਅਜਿਹੇ 'ਚ ਹੀ ਰਾਗੀ, ਢਾਡੀ ਅਤੇ ਕਵੀਸ਼ਰ ਸਿੰਘਾਂ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ ਹੈ ਅਤੇ ਪੂਰੇ ਪੰਜਾਬ ਦੇ ਰਾਗੀ, ਢਾਡੀ ਅਤੇ ਕਵੀਸ਼ਰ ਸਿੰਘ ਕਿਸਾਨਾਂ ਦੇ ਧਰਨੇ 'ਚ ਸ਼ਾਮਿਲ ਹੋਣਗੇ। ਜਿਸ ਨੂੰ ਲੈ ਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਸੰਪਰਦਾ ਭਾਰੀ ਸਾਹਿਬ ਵਾਲਿਆ ਦੇ ਅਸਥਾਨ 'ਤੇ ਰਾਗੀ, ਢਾਡੀ ਅਤੇ ਕਵੀਸ਼ਰ ਸਿੰਘਾਂ ਵਿਚਕਾਰ ਮੀਟਿੰਗ ਹੋਈ ਜਿਸ 'ਚ ਫੈਸਲਾ ਲਿਆ ਗਿਆ ਹੈ, ਕਿ ਉਹ ਧਰਨੇ 'ਚ ਸ਼ਾਮਿਲ ਹੋਣਗੇ। ਸਾਰੇ ਸਿੰਘ ਕਰਨਾਲ ਵਿਖੇ ਇਕੱਤਰ ਹੋਣਗੇ ਜਿੱਥੋਂ ਇਕੱਠੇ ਹੋ ਕੇ ਉਹ ਅੱਗੇ ਕਿਸਾਨਾਂ ਦੇ ਧਰਨੇ 'ਚ ਸ਼ਾਮਿਲ ਹੋਣਗੇ।
ਵੀਡੀਓ ਵੀ ਦੇਖੋ...
">http://