ਅੰਮ੍ਰਿਤਸਰ, 13 ਜਨਵਰੀ 2021 - ਅੱਜ ਆਮ ਆਦਮੀ ਪਾਰਟੀ ਵਲੋਂ ਲੋਹੜੀ ਮੌਕੇ ਦਿੱਲੀ ਸਰਹੱਦ ਵਿਖੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਹੋ ਰਹੀਆਂ ਲਗਾਤਾਰ ਰੋਜਾਨਾ ਇੱਕ ਤੋਂ ਦੋ ਸ਼ਹੀਦੀਆਂ ਦੇ ਮੁੱਦੇ ਤੇ ਸ਼ਰਧਾਂਜਲੀ ਦਿੱਤੀ ਗਈ ਤੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਮੂਹ ਆਮ ਆਦਮੀ ਪਾਰਟੀ ਦੇ ਵਲੰਟੀਅਰਾ ਵਲੋਂ ਲੋਹੜੀ ਦੀ ਅੱਗ ਵਿੱਚ ਸ.ਪਰਮਿੰਦਰ ਸਿੰਘ ਸੇਠੀ ਜਿਲ੍ਹਾ ਪ੍ਰਧਾਨ ਤੇ ਦਿਹਾਤੀ ਪ੍ਰਧਾਨ ਨਰੇਸ਼ ਪਾਠਕ,ਇਕਬਾਲ ਸਿੰਘ ਭੁੱਲਰ ਜਿਲ੍ਹਾ ਸੈਕਟਰੀ ਦੀ ਅਗਵਾਈ ਹੇਠ ਸਾੜੀਆਂ।
ਇਸ ਮੌਕੇ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜ ਰਿਹਾ ਹੈ। ਸਾਡੇ ਕਿਸਾਨ ਦਿੱਲੀ ਦੀ ਸਰਹੱਦ ਤੇ ਇਹਨਾਂ ਗੂੰਗੀਆਂ ਤੇ ਬੋਲੀਆਂ ਸਰਕਾਰਾਂ ਖਿਲਾਫ ਅਪਣੇ ਹੱਕਾਂ ਲਈ ਲੜ ਰਹੇ ਹਨ।ਉਹਨਾਂ ਕਿਹਾ ਲੋਹੜੀ ਮੌਕੇ ਤੇ ਆਮ ਆਦਮੀ ਪਾਰਟੀ ਇਹਨਾਂ ਕਾਲੇ ਕਾਨੂੰਨਾਂ ਦੀ ਕਾਪੀਆਂ ਨੂੰ ਸਾੜ ਕੇ ਕਿਸਾਨ ਵਿਰੋਧੀ ਸਰਕਾਰਾਂ ਨੂੰ ਚੇਤਾਵਨੀ ਦੇਣ ਜਾ ਰਹੀ ਹੈ ਕਿ ਜੇਕਰ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਲੋਕ ਇਹਨਾਂ ਸਰਕਾਰਾਂ ਨੂੰ ਜੜ ਤੋਂ ਉਖਾੜ ਦੇਣਗੇ।