ਨਵੀਂ ਦਿੱਲੀ, 27 ਨਵੰਬਰ 2020 - ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸੋਨੀਪਤ ਦੇ ਜੀਟੀ ਰੋਡ 'ਤੇ ਪੁੱਟੇ ਟੋਏ ਕਿਸਾਨਾਂ ਨੇ ਪੂਰ ਦਿੱਤੇ ਹਨ ਤੇ ਰਸਤੇ ਬਣਾ ਕੇ ਦਿੱਲੀ ਨੂੰ ਚਾਲੇ ਪਾ ਦਿੱਤੇ ਹਨ ਜਦੋਂ ਕਿ ਕੁੱਝ ਕਿਸਾਨਾਂ ਦੇ ਕਾਫਲੇ ਦਿੱਲੀ ਨਾਲ ਲੱਗਦੇ ਸਿੰਘੂ ਬਾਰਡਰ 'ਤੇ ਪੁੱਜ ਚੁੱਕੇ ਹਨ ਅਤੇ ਜਿੱਥੇ ਕਿਸਾਨਾਂ ਅਤੇ ਦਿੱਲੀ ਪੁਲਿਸ ਮੁਲਾਜ਼ਮਾਂ 'ਚ ਗੱਲਬਾਤ ਫੇਲ੍ਹ ਹੋ ਗਈ ਹੈ ਅਤੇ ਕਿਸਾਨ ਆਪਣੀ ਦਿੱਲੀ ਜਾਣ ਦੀ ਜਿੱਦ 'ਤੇ ਅੜ੍ਹੇ ਹੋਏ ਹਨ।
ਜਿੱਥੇ ਹੁਣ ਕਿਸਾਨ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ ਜਿੱਥੇ ਪੁਲਿਸ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦੇ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਗਈ, ਪਰ ਕਿਸਾਨਾਂ ਵੱਲੋਂ ਵੀ ਹਾਰ ਨਹੀਂ ਮੰਨੀ ਜਾ ਰਹੀ ਅਤੇ ਉਹ ਦਿੱਲੀ ਜਾਣ ਲਈ ਬਜਿੱਦ ਹਨ।